LNG supply ਆਮ ਹੋਣ ਮਗਰੋਂ ਪਾਬੰਦੀਆਂ ਹਟਾਈਆਂ

LNG supply ਆਮ ਹੋਣ ਮਗਰੋਂ ਪਾਬੰਦੀਆਂ ਹਟਾਈਆਂ

ਨਵੀਂ ਦਿੱਲੀ: ਪੱਛਮੀ ਏਸ਼ੀਆ ’ਚ ਤਣਾਅ ਘਟਣ ਅਤੇ ਹਰਮੁਜ਼ ਜਲ ਮਾਰਗ ਤੋਂ ਸਪਲਾਈ ਆਮ ਵਾਂਗ ਹੋਣ ਮਗਰੋਂ ਕੇਂਦਰ ਸਰਕਾਰ ਨੇ ਐੱਲ ਐੱਨ ਜੀ (ਤਰਲ ਕੁਦਰਤੀ ਗੈਸ) ’ਤੇ ਲਾਈਆਂ ਗਈਆਂ ਜ਼ਿਆਦਾਤਰ ਐਮਰਜੈਂਸੀ ਪਾਬੰਦੀਆਂ ਹਟਾ ਲਈਆਂ ਹਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਕੁਦਰਤੀ ਗੈਸ (ਸਪਲਾਈ ਰੈਗੂਲੇਸ਼ਨ) ਹੁਕਮ 2026 ’ਚ ਸੋਧ ਕਰਦਿਆਂ ਉਨ੍ਹਾਂ ਅਹਿਮ ਸ਼ਰਤਾਂ ਨੂੰ ਹਟਾ ਦਿੱਤਾ ਜਿਨ੍ਹਾਂ ਤਹਿਤ ਘਰੇਲੂ ਅਤੇ ਦਰਾਮਦ ਗੈਸ ਦੀ ਸਪਲਾਈ ਸਰਕਾਰ ਵੱਲੋਂ ਤੈਅ ਤਰਜੀਹੀ ਸੂਚੀ ਮੁਤਾਬਕ ਕੀਤੀ ਜਾ ਰਹੀ ਸੀ।

ਮੰਤਰਾਲੇ ਨੇ ਕਿਹਾ ਕਿ ਜੰਗਬੰਦੀ ਲਾਗੂ ਹੋਣ ਅਤੇ ਅਮਰੀਕਾ ਤੇ ਇਰਾਨ ਵਿਚਾਲੇ ਵਾਰਤਾ ਜਾਰੀ ਰਹਿਣ ਕਾਰਨ ਹਰਮੁਜ਼ ਜਲ ਮਾਰਗ ਤੋਂ ਗੈਸ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਜਿਸ ਕਾਰਨ ਗੈਸ ਸਪਲਾਈ ’ਤੇ ਲਾਈਆਂ ਗਈਆਂ ਪਾਬੰਦੀਆਂ ਜਾਰੀ ਰੱਖਣ ਦੀ ਹੁਣ ਕੋਈ ਲੋੜ ਨਹੀਂ ਹੈ। ਸਰਕਾਰ ਨੇ ਇਹ ਹੰਗਾਮੀ ਪ੍ਰਬੰਧ 9 ਮਾਰਚ ਨੂੰ ਪੱਛਮੀ ਏਸ਼ੀਆ ’ਚ ਟਕਰਾਅ ਮਗਰੋਂ ਜ਼ਰੂਰੀ ਵਸਤਾਂ ਐਕਟ ਤਹਿਤ ਲਾਗੂ ਕੀਤੇ ਸਨ। ਉਸ ਸਮੇਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਅਤੇ ਉਸ ਦੇ ਜਵਾਬ ’ਚ ਇਰਾਨੀ ਕਾਰਵਾਈ ਮਗਰੋਂ ਹਰਮੁਜ਼ ਜਲ ਮਾਰਗ ਤੋਂ ਐੱਲ ਐੱਨ ਜੀ ਦੀ ਆਵਾਜਾਈ ’ਤੇ ਅਸਰ ਪਿਆ ਸੀ।

Share: