ਨਵੀਂ ਦਿੱਲੀ : ਦਿੱਲੀ-ਐੱਨ ਸੀ ਆਰ ਵਿੱਚ ਭਾਰੀ ਬਾਰਿਸ਼ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ ਅਤੇ ਮੌਸਮ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਇਸ ਬਾਰਿਸ਼ ਕਾਰਨ ਦੱਖਣ-ਪੱਛਮੀ ਮੌਨਸੂਨ ਦੇ ਰਾਜਧਾਨੀ ਦੇ ਨੇੜੇ ਆਉਣ ਦੇ ਨਾਲ ਇਸ ਦੇ ਅੱਗੇ ਵਧਣ ਲਈ ਹਾਲਾਤ ਹੋਰ ਵੀ ਸੁਖਾਵੇਂ ਹੋ ਗਏ ਹਨ। ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਵੀਰਵਾਰ ਸਵੇਰੇ ਭਾਰੀ ਮੀਂਹ ਪਿਆ, ਜਿਸ ਨਾਲ ਹੁੰਮਸ ਤੋਂ ਰਾਹਤ ਮਿਲੀ। ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਨੇ ਆਮ ਤੌਰ ’ਤੇ ਬੱਦਲਵਾਈ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ। ਸ਼ਹਿਰ ਭਰ ਦੇ ਇਲਾਕਿਆਂ ਵਿੱਚ ਹਵਾਵਾਂ ਦੇ ਨਾਲ ਰੁਕ-ਰੁਕ ਕੇ ਮੀਂਹ ਪਿਆ, ਜਿਸ ਨਾਲ ਨਿਵਾਸੀਆਂ ਨੂੰ ਰਾਹਤ ਮਿਲੀ। ਭਾਰਤ ਮੌਸਮ ਵਿਭਾਗ ਨੇਅਧਿਕਾਰਤ ਤੌਰ ’ਤੇ 2 ਜੁਲਾਈ ਨੂੰ ਦਿੱਲੀ ਵਿੱਚ ਮੌਨਸੂਨ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਨਾਲ ਰਾਜਧਾਨੀ ਵਿੱਚ ਗਰਮੀ ਅਤੇ ਨਮੀ ਦੇ ਲੰਬੇ ਸਮੇਂ ਤੱਕ ਚੱਲੇ ਦੌਰ ਦਾ ਅੰਤ ਹੋ ਗਿਆ। ਆਈ ਐਮ ਡੀ ਨੇ ਕਿਹਾ ਕਿ ਮੌਨਸੂਨ 2 ਜੁਲਾਈ ਨੂੰ ਦਿੱਲੀ ਵਿੱਚ ਆਪਣੀ ਆਮ ਸ਼ੁਰੂਆਤ 27 ਜੂਨ ਦੀ ਤਾਰੀਕ ਦੇ ਉਲਟ ਦੇਰੀ ਨਾਲ ਪਹੁੰਚਿਆ ਹੈ। ਆਈ ਐੱਮ ਡੀ ਨੇ ਸਵੇਰ ਸਮੇਂ ਤੇਜ਼ ਬਾਰਿਸ਼ ਲਈ ਰਾਸ਼ਟਰੀ ਰਾਜਧਾਨੀ ਨੂੰ ਰੈੱਡ ਅਲਰਟ ਅਧੀਨ ਰੱਖਿਆ ਹੈ। ਆਈ ਐੱਮ ਡੀ ਬੁਲੇਟਿਨ ਵਿੱਚ ਦਰਮਿਆਨੀ ਗਰਜ, ਬਿਜਲੀ ਅਤੇ 69-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਦਿੱਲੀ ਵਿੱਚ ਕਈ ਥਾਵਾਂ ’ਤੇ ਦਰਮਿਆਨੀ ਬਾਰਿਸ਼ ਹੋਣ ਦੀ ਖ਼ਬਰ ਦਿੱਤੀ ਗਈ ਹੈ। ਭਾਵੇਂ ਕਿ ਆਈ ਐਮ ਡੀ ਨੇ ਦਿੱਲੀ ਲਈ ਦਿਨ ਭਰ ਲਈ ਇੱਕ ਸਮੁੱਚਾ ਯੈਲੋ ਅਲਰਟ ਜਾਰੀ ਕੀਤਾ ਸੀ ਪਰ ਰੈੱਡ ਅਲਰਟ ਸਵੇਰੇ 9.45 ਵਜੇ ਤੱਕ ਲਾਗੂ ਰਿਹਾ। ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੋਂ 34 ਡਿਗਰੀ ਦੇ ਆਸ ਪਾਸ ਸੀ। ਮੀਂਹ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਹਵਾ ਦੀ ਗੁਣਵੱਤਾ (ਏ ਕਿਊ ਆਈ) 79 ’ਤੇ ਰਿਹਾ, ਜੋ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ।
Posted inNew Delhi
ਦਿੱਲੀ ਤੇ ਐੱਨ ਸੀ ਆਰ ਵਿੱਚ ਮੌਨਸੂਨ ਦੀ ਦਸਤਕ

