ਪਾਵਰਕੌਮ ਦੇ ਅੱਗੇ ਆਊਟਸੋਰਸ ਮੁਲਾਜ਼ਮਾਂ ਦਾ ਪ੍ਰਦਰਸ਼ਨ; ਮੀਟਰ ਰੀਡਰ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਪਾਵਰਕੌਮ ਦੇ ਅੱਗੇ ਆਊਟਸੋਰਸ ਮੁਲਾਜ਼ਮਾਂ ਦਾ ਪ੍ਰਦਰਸ਼ਨ; ਮੀਟਰ ਰੀਡਰ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਪਟਿਆਲਾ : ਪਿਛਲੇ ਦਿਨਾਂ ਤੋਂ ਪਾਵਰਕੌਮ ਦਫਤਰ ਮੂਹਰੇ ਧਰਨਾ ਦੇ ਰਹੇ ਆਊਟਸੋਰਸਿਜ ਮੁਲਾਜ਼ਮਾਂ ਨੇ ਅੱਜ 9 ਵਜੇ ਤੋਂ ਪਹਿਲਾਂ ਹੀ ਪਾਵਰਕਾਮ ਦਫਤਰ ਦੇ ਗੇਟਾਂ ਦਾ ਘਿਰਾਉ ਕਰ ਲਿਆ। ਜਿਸ ਕਾਰਨ 15/20 ਮਿੰਟ ਮੁਲਾਜ਼ਮਾਂ ਨੂੰ ਬਾਹਰ ਹੀ ਖੜੇ ਰਹਿਣਾ ਪਿਆ । ਫਿਰ ਮੌਕੇ ‘ਤੇ ਪੁੱਜੇ ਇਲਾਕੇ ਦੇ ਡੀਐੱਸਪੀ ਸੰਜੀਵ ਸਿੰਗਲਾ ਨੇ ਦਖਲ ਦਿੰਦਿਆਂ ਗੇਟ ਖੁਲਵਾਏ। ਜਿਸ ਉਪਰੰਤ ਹੀ ਮੁਲਾਜ਼ਮਾਂ ਦਾ ਅੰਦਰ ਦਾਖਲਾ ਯਕੀਨੀ ਬਣਿਆ। ਦੂਜੇ ਪਾਸੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਦਿਨਾਂ ਤੋਂ ਪਾਵਰਕੌਮ ਦੇ ਪਟਿਆਲਾ ਮੁੱਖ ਦਫਤਰ ਮੂਹਰੇ ਧਰਨਾ ਦੇ ਰਹੇ ਮੀਟਰ ਰੀਡਰਾਂ ਵਿੱਚੋਂ ਕਈ ਮੈਂਬਰ ਅੱਜ ਇੱਥੇ ਮਾਤਾ ਕਸ਼ਲਿਆ ਹਸਪਤਾਲ ਦੇ ਨੇੜੇ ਸਥਿਤ ਪਾਣੀ ਵਾਲੀ ਟੈਂਕੀ ਤੇ ਚੜ ਗਏ ਜਦਕਿ ਉਹਨਾਂ ਦੇ ਕਈ ਸਾਥੀ ਹੇਠਾਂ ਧਰਨਾ ਦੇ ਰਹੇ ਹਨ। ਮੀਟਰ ਰੀਡਰ ਹੋਰਨਾਂ ਮੰਗਾਂ ਸਮੇਤ ਇਹ ਮੰਗ ਵੀ ਕਰ ਰਹੇ ਹਨ ਕਿ ਕਈ ਮਹੀਨਿਆਂ ਤੋਂ ਰੋਕੀਆਂ ਉਨ੍ਹਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।ਯੂਨੀਅਨ ਜਿੱਥੇ ਸਮਾਰਟ ਮੀਟਰਾਂ ਦਾ ਵਿਰੋਧ ਕਰ ਰਹੀ ਹੈ ਉੱਥੇ ਹੀ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

Share: