Badminton: PV Sindhu ਜਿੱਤੀ, ਤਨਵੀ ਨੇ ਪੰਜਵੇਂ ਦਰਜੇ ਦੀ ਖਿਡਾਰਨ ਨੂੰ ਹਰਾਇਆ

Badminton: PV Sindhu ਜਿੱਤੀ, ਤਨਵੀ ਨੇ ਪੰਜਵੇਂ ਦਰਜੇ ਦੀ ਖਿਡਾਰਨ ਨੂੰ ਹਰਾਇਆ

ਸਿਡਨੀ : ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀ ਵੀ ਸਿੰਧੂ ਦੀ ਅਗਵਾਈ ਹੇਠ ਭਾਰਤੀ ਮਹਿਲਾ ਖਿਡਾਰਨਾਂ ਨੇ ਬੁੱਧਵਾਰ ਨੂੰ ਇਥੇ ਆਸਟਰੇਲਿਆਈ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਨਵੀ ਸ਼ਰਮਾ (17) ਨੇ ਉਲਟਫੇਰ ਕਰਦਿਆਂ ਪੰਜਵੇਂ ਦਰਜੇ ਦੀ ਚੀਨੀ ਤੈਪੇਈ ਦੀ ਚਿਊ ਪਿਨ ਚਿਆਨ ਨੂੰ 45 ਮਿੰਟਾਂ ’ਚ 21-12, 22-20 ਨਾਲ ਹਰਾ ਦਿੱਤਾ। ਤਨਵੀ ਦਾ ਅਗਲੇ ਗੇੜ ’ਚ ਆਪਣੇ ਹੀ ਮੁਲਕ ਦੀ ਮਾਲਵਿਕਾ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਥਾਈਲੈਂਡ ਦੀ ਤੋਨਰੁਗ ਸੇਹੇਂਗ ਨੂੰ 15-21, 21-7 ਅਤੇ 21-13 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਸਿੰਧੂ, ਤਨਵੀ, ਮਾਲਵਿਕਾ ਬੰਸੋੜ, ਈਸ਼ਾਰਾਣੀ ਬਰੂਆ ਅਤੇ ਤਾਨਿਆ ਹੇਮੰਤ ਨੇ ਰਾਊਂਡ ਆਫ 16 ’ਚ ਥਾਂ ਬਣਾ ਲਈ ਹੈ। ਭਾਰਤੀ ਪੁਰਸ਼ ਖਿਡਾਰੀ ਕਿਰਨ ਜੌਰਜ, ਥਾਰੁਨ ਮਾਨੇਪੱਲੀ ਅਤੇ ਕੁਆਲੀਫਾਇਰ ਸਨਿਤ ਦਯਾਨੰਦ ਪਹਿਲੇ ਗੇੜ ’ਚ ਹਾਰ ਨਾਲ ਮੁਕਾਬਲੇ ’ਚੋਂ ਬਾਹਰ ਹੋ ਗਏ ਹਨ। ਸਿੰਧੂ ਨੇ ਪੇਰੂ ਦੀ ਇਨੇਸ ਲੂਸ਼ੀਆ ਕਾਸਟਿਲੋ ਸਾਲਾਜ਼ਾਰ ਨੂੰ 32 ਮਿੰਟਾਂ ’ਚ 21-13, 21-11 ਨਾਲ ਹਰਾਇਆ। ਉਸ ਦਾ ਅਗਲੇ ਗੇੜ ’ਚ ਇਸ਼ਾਰਾਣੀ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਚੀਨ ਦੀ ਹਾਨ ਕਿਆਨ ਨੂੰ 22-20, 10-21 ਅਤੇ 21-14 ਨਾਲ ਮਾਤ ਦਿੱਤੀ। ਮਿਕਸਡ ਡਬਲਜ਼ ’ਚ ਧਰੁਵ ਰਾਵਤ ਅਤੇ ਮਨੀਸ਼ਾ ਨੇ ਲਿਨ ਜੇਡਨ ਅਤੇ ਵਿਕਟੋਰੀਆ ਜੋਨਾਡੀ ਦੀ ਆਸਟਰੇਲਿਆਈ ਜੋੜੀ ਨੂੰ 21-13, 21-14 ਨਾਲ ਹਰਾਇਆ।

Share: