ਇਸਤਾਂਬੁਲ: ਮਾਫੀਆ ਸਰਗਣੇ ਦਾਊਦ ਇਬਰਾਹਿਮ ਦੇ ਕਰੀਬੀ ਸਹਿਯੋਗੀ ਸਲੀਮ ਡੋਲਾ ਨੂੰ ਭਾਰਤ ਲਿਆਂਦਾ ਗਿਆ ਹੈ। ਸਲੀਮ ਡੋਲਾ ਨੂੰ ਤੁਰਕੀ ਦੇ ਇਸਤਾਂਬੁਲ ਤੋਂ ਦਿੱਲੀ ਟੈਕਨੀਕਲ ਏਅਰਪੋਰਟ ਲਈ ਡਿਪੋਰਟ ਕੀਤਾ ਗਿਆ ਹੈ। ਡੋਲਾ ਨੂੰ ਵਾਪਸ ਲਿਆਉਣ ਲਈ ਖ਼ੁਫ਼ੀਆ ਵਿਭਾਗ ਨੇ ਕੌਮਾਂਤਰੀ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਹੈ। ਦਾਊਦ ਦੇ ਨਸ਼ਾ ਕਾਰੋਬਾਰ ਪਿੱਛੇ ਮੁੱਖ ਸ਼ਖ਼ਸ ਸਲੀਮ ਡੋਲਾ ਤੋਂ ਇਸ ਸਮੇਂ ਖ਼ੁਫ਼ੀਆ ਏਜੰਸੀਆਂ ਪੁੱਛ ਪੜਤਾਲ ਕਰ ਰਹੀਆਂ ਹਨ। ਸਲੀਮ ਡੋਲਾ ਨੂੰ ਮੁੰਬਈ ਪੁਲੀਸ ਹਵਾਲੇ ਕੀਤਾ ਜਾਵੇਗਾ, ਜਿਸ ਤੋਂ ਬਾਅਦ ਵੱਖ-ਵੱਖ ਏਜੰਸੀਆਂ ਉਸ ਤੋਂ ਪੁੱਛ ਪੜਤਾਲ ਕਰਨਗੀਆਂ। ਇਸ ਤੋਂ ਪਹਿਲਾਂ ‘ਸੀ ਐੱਨ ਐੱਨ ਤੁਰਕੀ’ ਨੇ ਖ਼ਬਰ ਦਿੱਤੀ ਸੀ ਕਿ ਇੰਟਰਪੋਲ ਦੇ ਰੈੱਡ ਨੋਟਿਸ ਤਹਿਤ ਲੋੜੀਂਦੇ ਭਾਰਤ ਦੇ ਨਸ਼ਾ ਤਸਕਰ ਡੋਲਾ ਨੂੰ ਤੁਰਕੀ ਦੇ ਅਧਿਕਾਰੀਆਂ ਨੇ ਇਸਤਾਂਬੁਲ ਵਿੱਚ ਵੱਡੀ ਛਾਪੇਮਾਰੀ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਇਸਤਾਂਬੁਲ ਪੁਲੀਸ ਵਿਭਾਗ ਦੀ ਨਾਰਕੋਟਿਕਸ ਕ੍ਰਾਈਮ ਡਿਵੀਜ਼ਨ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਡੋਲਾ ਨੂੰ 25 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ। ‘ਨਸ਼ੀਲੇ ਪਦਾਰਥਾਂ ਦੀ ਤਸਕਰੀ’ ਮਾਮਲੇ ’ਚ ਲੋੜੀਂਦਾ ਡੋਲਾ ਬੇਲੀਕਦੂਜ਼ੂ ਜ਼ਿਲ੍ਹੇ ਦੀ ਰਿਹਾਇਸ਼ ਵਿੱਚ ਲੁਕਿਆ ਹੋਇਆ ਸੀ।
Posted inTurkey
ਦਾਊਦ ਦਾ ਕਰੀਬੀ Salim Dola ਭਾਰਤ ਲਿਆਂਦਾ

