ਬਠਿੰਡਾ: ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਸਯਾਨੀ ਘੋਸ਼ ਵੱਲੋਂ ਇੱਕ ਚੋਣ ਜਲਸੇ ਦੌਰਾਨ ਨੰਗੇ ਸਿਰ ਪਵਿੱਤਰ ‘ਮੂਲ ਮੰਤਰ’ ਦਾ ਜਾਪ ਕਰਨ ਦੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਘੋਸ਼ ਨੂੰ ਇੱਕ ਰਸਮੀ ਪੱਤਰ ਲਿਖ ਕੇ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਹੈ। ਇੱਥੋਂ ਜਾਰੀ ਪ੍ਰੈੱਸ ਬਿਆਨ ’ਚ ਦੱਸਿਆ ਗਿਆ ਕਿ ਪੱਤਰ ’ਚ ਬਾਬਾ ਟੇਕ ਸਿੰਘ ਨੇ ਲਿਖਿਆ ਕਿ ਗੁਰਬਾਣੀ ਦਾ ਜਾਪ ਕਰਨਾ ਜਾਂ ਉਸ ਪ੍ਰਤੀ ਸ਼ਰਧਾ ਰੱਖਣੀ ਸ਼ਲਾਘਾਯੋਗ ਹੈ, ਪਰ ਗੁਰਬਾਣੀ ਪੜ੍ਹਨ ਜਾਂ ਜਾਪ ਕਰਨ ਸਮੇਂ ਨਿਰਧਾਰਿਤ ਸਿੱਖ ਮਰਿਆਦਾ ਦਾ ਪਾਲਣ ਕਰਨਾ ਵੀ ਲਾਜ਼ਮੀ ਹੈ।
Posted inBathinda
