ਹੇਗ: ਕੌਮਾਂਤਰੀ ਅਪਰਾਧ ਅਦਾਲਤ (ਆਈ ਸੀ ਸੀ) ਨੇ ਅੱਜ ਕਿਹਾ ਕਿ ਫਿਲਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ’ਤੇ ਮਨੁੱਖਤਾ ਖ਼ਿਲਾਫ਼ ਅਪਰਾਧਾਂ ਦੇ ਦੋਸ਼ ਹੇਠ ਮੁਕੱਦਮਾ ਚਲਾਇਆ ਜਾਵੇਗਾ। ਦੁਤੇਰਤੇ ’ਤੇ ਦੋਸ਼ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਸ਼ੀਲੇ ਪਦਾਰਥ ਰੋਕੂ ਮੁਹਿੰਮਾਂ ’ਚ ਕਾਰਵਾਈ ਦੇ ਨਾਂ ’ਤੇ ਜ਼ੁਲਮ ਕੀਤੇ ਗਏ। ਦੁਤੇਰਤੇ (80) ਨੂੰ ਪਿਛਲੇ ਸਾਲ ਫਿਲਪੀਨਜ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ ਖ਼ਾਰਜ ਕੀਤੇ ਹਨ।
Posted inWorld
Philippines ਦੇ ਸਾਬਕਾ ਰਾਸ਼ਟਰਪਤੀ Rodrigo Duterte ਖ਼ਿਲਾਫ਼ ਮੁਕੱਦਮਾ ਚੱਲੇਗਾ

