Tricity Power Cut Alert: ਜ਼ੀਰਕਪੁਰ, ਖਰੜ ਅਤੇ ਮੁਹਾਲੀ ਵਿੱਚ ਲੰਬੇ ਬਿਜਲੀ ਕੱਟਾਂ ਦਾ ਐਲਾਨ

Tricity Power Cut Alert: ਜ਼ੀਰਕਪੁਰ, ਖਰੜ ਅਤੇ ਮੁਹਾਲੀ ਵਿੱਚ ਲੰਬੇ ਬਿਜਲੀ ਕੱਟਾਂ ਦਾ ਐਲਾਨ

ਮੁਹਾਲੀ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਬਿਜਲੀ ਢਾਂਚੇ ਦੇ ਨਵੀਨੀਕਰਨ ਦੇ ਪ੍ਰੋਜੈਕਟਾਂ ਦੇ ਚੱਲਦਿਆਂ ਮੁਹਾਲੀ, ਜ਼ੀਰਕਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਿਜਲੀ ਕੱਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਵਧ ਰਹੀ ਗਰਮੀ ਦੇ ਵਿਚਕਾਰ ਇਹ ਕੱਟ 2 ਘੰਟੇ ਤੋਂ ਲੈ ਕੇ 8 ਘੰਟੇ ਤੱਕ ਦੇ ਹੋ ਸਕਦੇ ਹਨ।

ਬਿਜਲੀ ਕੱਟਾਂ ਦਾ ਵੇਰਵਾ ਇਸ ਪ੍ਰਕਾਰ ਹੈ:

1. ਜ਼ੀਰਕਪੁਰ (23 ਅਪਰੈਲ ਅਤੇ 25 ਅਪਰੈਲ)

ਜ਼ੀਰਕਪੁਰ ਦੇ ਜ਼ਿਆਦਾਤਰ ਸ਼ਹਿਰੀ ਇਲਾਕਿਆਂ ਵਿੱਚ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ (8 ਘੰਟੇ) ਬਿਜਲੀ ਬੰਦ ਰਹੇਗੀ।

ਪ੍ਰਭਾਵਿਤ ਇਲਾਕੇ: ਮਾਇਆ ਗਾਰਡਨ, ਸਿੰਘਪੁਰਾ, ਨਾਗਲਾ, PR-7 ਰੋਡ, ਪਟਿਆਲਾ ਰੋਡ, ਚੰਡੀਗੜ੍ਹ ਰੋਡ, ਕ੍ਰਿਸ਼ਨਾ ਨਗਰ, ਹਰਮਿਲਾਪ ਨਗਰ, ਗੋਦਾਮ ਖੇਤਰ, ਸ਼ਿਵਾ ਐਨਕਲੇਵ, ਸੰਸਾਰਪੁਰ ਪਿੰਡ ਅਤੇ ਗੁਰਦਿਆਲ ਕਲੋਨੀ।

2. ਖਰੜ ਅਤੇ ਸਨੀ ਐਨਕਲੇਵ (22 ਅਪਰੈਲ)

66 ਕੇਵੀ ਸਨੀ ਐਨਕਲੇਵ ਗਰਿੱਡ ਦੀ ਮੁਰੰਮਤ ਅਤੇ ਲਾਈਨ ਵਧਾਉਣ ਦੇ ਕੰਮ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਪ੍ਰਭਾਵਿਤ ਇਲਾਕੇ: ਨਿਊ ਸਨੀ ਐਨਕਲੇਵ, ਓਲਡ ਸਨੀ ਕਲੋਨੀ, ਸੈਕਟਰ-123, 124, 125, ਹੁਸੈਨਪੁਰ, ਮਨਾਨਾ, ਝਾਮਪੁਰ ਅਤੇ ਇਸਦੀਆਂ ਕਲੋਨੀਆਂ, ਜੰਡਪੁਰ, ਥਸਕਾ, ਬਹਿਲੋਲਪੁਰ, ਤਡੌਲੀ, ਰਾਏਪੁਰ, ਦੇਸੂਮਾਜਰਾ, ਫਤੁੱਲਾਪੁਰ ਅਤੇ ਹਰਲਾਲਪੁਰ।

3. ਮੁਹਾਲੀ ਸ਼ਹਿਰ ( 22 ਅਪਰੈਲ ਯਾਨੀ ਅੱਜ ਦੇ ਕੱਟ)

ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ 2 ਤੋਂ 4 ਘੰਟੇ ਦੇ ਕੱਟ ਲੱਗੇ:

  • ਫੇਜ਼-3B2 ਅਤੇ ਆਲੇ-ਦੁਆਲੇ: ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ।
  • ਫੇਜ਼-3A, 3B1 ਅਤੇ ਫੇਜ਼-5: ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ।
  • ਲਾਂਡਰਾਂ ਰੋਡ, ਸੰਤੇਮਾਜਰਾ, ਵਿੰਡਹਮ ਤੇ ਪੰਜਾਬ ਆਫੀਸਰਜ਼ ਸੋਸਾਇਟੀ: ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ।

ਪੇਂਡੂ ਖੇਤਰ: ਮਛਲੀ ਕਲਾਂ, ਮਛਲੀ ਖੁਰਦ, ਆਈ.ਟੀ. ਸਿਟੀ ਬਲਾਕ-ਬੀ, ਸੈਕਟਰ 101, ਪਿੰਡ ਸਿਊਂ ਅਤੇ ਪਾਤਰਾਂ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ।

PSPCL ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵਿਕਾਸ ਕਾਰਜਾਂ ਦੌਰਾਨ ਸਹਿਯੋਗ ਦੇਣ। ਗਰਮੀ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਵਧਣ ਨਾਲ ਕੁਝ ਥਾਵਾਂ ’ਤੇ ਅਣਮਿੱਥੇ ਸਮੇਂ ਲਈ ਵੀ ਕੱਟ ਲੱਗ ਸਕਦੇ ਹਨ।

Share: