Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

ਮੁੰਬਈ: ਅਮਰੀਕਾ ਅਤੇ ਇਰਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਦੀਆਂ ਰਿਪੋਰਟਾਂ ਨੇ ਪੱਛਮੀ ਏਸ਼ੀਆਈ ਸੰਘਰਸ਼ ਦੇ ਹੱਲ ਦੀ ਉਮੀਦ ਜਗਾਈ ਹੈ, ਜਿਸ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਬ੍ਰੈਂਟ ਕਰੂਡ ਤੇਲ ਦੀਆਂ ਕੀਮਤਾਂ ਦਾ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਰਹਿਣਾ ਵੀ ਬਾਜ਼ਾਰ ਲਈ ਸਕਾਰਾਤਮਕ ਰਿਹਾ।

ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ BSE ਸੈਂਸੈਕਸ 445.82 ਅੰਕ ਚੜ੍ਹ ਕੇ 78,966.12 ‘ਤੇ ਪਹੁੰਚ ਗਿਆ, ਜਦੋਂ ਕਿ 50 ਸ਼ੇਅਰਾਂ ਵਾਲਾ NSE ਨਿਫਟੀ 121.15 ਅੰਕਾਂ ਦੇ ਵਾਧੇ ਨਾਲ 24,486 ‘ਤੇ ਰਿਹਾ। ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਐਕਸਿਸ ਬੈਂਕ, ਇੰਟਰਗਲੋਬ ਐਵੀਏਸ਼ਨ, ਅਡਾਨੀ ਪੋਰਟਸ, NTPC, ICICI ਬੈਂਕ ਅਤੇ HDFC ਬੈਂਕ ਮੁਨਾਫਾ ਕਮਾਉਣ ਵਾਲਿਆਂ ਵਿੱਚ ਸ਼ਾਮਲ ਸਨ, ਜਦੋਂ ਕਿ ਇਨਫੋਸਿਸ, ਟੈੱਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਅਲਟਰਾਟੈਕ ਸੀਮਿੰਟ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ। ਕੌਮਾਂਤਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.51 ਫੀਸਦੀ ਡਿੱਗ ਕੇ 94.99 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ। ਜੀਓਜੀਤ ਇਨਵੈਸਟਮੈਂਟ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਬਾਜ਼ਾਰ ਫਿਲਹਾਲ ਖ਼ਬਰਾਂ ‘ਤੇ ਆਧਾਰਿਤ ਰਹੇਗਾ ਅਤੇ ਅਮਰੀਕਾ-ਇਰਾਨ ਵਾਰਤਾ ਨਾਲ ਸੰਘਰਸ਼ ਖ਼ਤਮ ਹੋਣ ਦੀਆਂ ਉਮੀਦਾਂ ਬਣੀਆ ਹੋਈਆਂ ਹਨ। ਸੋਮਵਾਰ ਨੂੰ ਸੈਂਸੈਕਸ 78,520.30 ਅਤੇ ਨਿਫਟੀ 24,364.85 ਦੇ ਪੱਧਰ ‘ਤੇ ਬੰਦ ਹੋਏ ਸਨ।

Share: