ਡਰਬਨ: ਲੌਰਾ ਵੋਲਵਾਰਟ ਦੀਆਂ ਸ਼ਾਨਦਾਰ 54 ਦੌੜਾਂ ਅਤੇ ਸੁਨੇ ਲੂਸ ਦੀਆਂ ਸੰਜਮ ਭਰੀਆਂ 57 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਅੱਜ ਇੱਥੇ ਦੂਜੇ ਮਹਿਲਾ ਟੀ-20 ਮੈਚ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਦੀ ਜਿੱਤ ਦੀ ਨੀਂਹ ਉਦੋਂ ਹੀ ਰੱਖੀ ਗਈ ਜਦੋਂ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਭਾਰਤੀ ਟੀਮ ਨੂੰ ਸਿਰਫ਼ 147 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਉਪਰੰਤ ਵੋਲਵਾਰਟ ਅਤੇ ਲੂਸ ਨੇ ਪਹਿਲੀ ਵਿਕਟ ਲਈ ਸਿਰਫ਼ 12 ਓਵਰਾਂ ਵਿੱਚ 106 ਦੌੜਾਂ ਦੀ ਭਾਈਵਾਲੀ ਕਰ ਕੇ ਜਿੱਤ ਯਕੀਨੀ ਬਣਾਈ। ਮੇਜ਼ਬਾਨ ਟੀਮ ਨੇ 17.1 ਓਵਰਾਂ ਵਿੱਚ 148/2 ਦਾ ਸਕੋਰ ਬਣਾ ਕੇ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ। ਕਪਤਾਨ ਵੋਲਵਾਰਟ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
Posted inAfrica
WT20: South Africa ਨੇ India ਨੂੰ ਅੱਠ ਵਿਕਟਾਂ ਨਾਲ ਹਰਾਇਆ

