IPL 2026: Royal Challengers Bengaluru ਦੀ ਇਸ ਆਈ.ਪੀ.ਐੱਲ. ਸੀਜ਼ਨ ਵਿੱਚ ਚੌਥੀ ਜਿੱਤ; ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

IPL 2026: Royal Challengers Bengaluru ਦੀ ਇਸ ਆਈ.ਪੀ.ਐੱਲ. ਸੀਜ਼ਨ ਵਿੱਚ ਚੌਥੀ ਜਿੱਤ; ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

ਬੰਗਲੁਰੂ: ਆਈਪੀਐਲ ਦੀ ਸਾਬਕਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਇਸ ਆਈ.ਪੀ.ਐੱਲ. (IPL) ਸੀਜ਼ਨ ਵਿੱਚ ਆਪਣੀ ਚੌਥੀ ਜਿੱਤ ਦਰਜ ਕੀਤੀ ਹੈ। ਟੀਮ ਨੇ ਬੁੱਧਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾਇਆ। ਬੰਗਲੁਰੂ ਨੇ ਆਪਣੇ ਮੈਦਾਨ ’ਤੇ ਜੇਤੂ ਟੀਚਾ 15.1 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਲਖਨਊ ਦੀ ਟੀਮ 20 ਓਵਰਾਂ ਵਿੱਚ 146 ਦੌੜਾਂ ਬਣਾ ਕੇ ਆਲ-ਆਊਟ ਹੋ ਗਈ ਸੀ।

ਇਸ ਮੈਚ ਦੌਰਾਨ ਕਿਸੇ ਵੀ ਬੱਲੇਬਾਜ਼ ਨੇ ਅਰਧ ਸੈਂਕੜਾ ਨਹੀਂ ਬਣਾਇਆ। ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ (49) ਨੇ ਬਣਾਈਆਂ, ਉਹ ਸਿਰਫ਼ ਇੱਕ ਦੌੜ ਨਾਲ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਿਆ। ਰਜਤ ਪਾਟੀਦਾਰ ਨੇ 27 ਅਤੇ ਜਿਤੇਸ਼ ਸ਼ਰਮਾ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬੰਗਲੁਰੂ ਵੱਲੋਂ ਆਰ ਸਲਾਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ। ਭੁਵਨੇਸ਼ਵਰ ਕੁਮਾਰ ਨੇ 3 ਅਤੇ ਕਰੁਣਾਲ ਪਾਂਡਿਆ ਨੇ 2 ਵਿਕਟਾਂ ਹਾਸਲ ਕੀਤੀਆਂ। ਲਖਨਊ (LSG) ਵੱਲੋਂ ਮਿਚੇਲ ਮਾਰਸ਼ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਇਸ ਜਿੱਤ ਨਾਲ ਬੰਗਲੁਰੂ ਦੀ ਟੀਮ ਮੌਜੂਦਾ ਸੀਜ਼ਨ ਦੀ ਪੁਆਇੰਟਸ ਟੇਬਲ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ। ਟੀਮ ਦੇ ਖਾਤੇ ਵਿੱਚ ਹੁਣ 8 ਅੰਕ ਹੋ ਗਏ ਹਨ। ਦੂਜੇ ਪਾਸੇ ਲਖਨਊ ਦੀ ਟੀਮ ਆਪਣੀ ਤੀਜੀ ਹਾਰ ਤੋਂ ਬਾਅਦ 7ਵੇਂ ਸਥਾਨ ’ਤੇ ਖਿਸਕ ਗਈ ਹੈ ਅਤੇ ਉਸ ਕੋਲ 4 ਅੰਕ ਹਨ।

Share: