ਨਵੀਂ ਦਿੱਲੀ: ਸਲੀਮਾ ਟੇਟੇ ਦੀ ਅਗਵਾਈ ਵਿੱਚ ਆਗਾਮੀ ਅਰਜਨਟੀਨਾ ਦੌਰੇ ’ਤੇ ਜਾਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। 24 ਮੈਂਬਰੀ ਟੀਮ ਵਿੱਚ ਡਰੈਗ-ਫਲਿੱਕ ਦੀਪਿਕਾ ਅਤੇ ਤਜਰਬੇਕਾਰ ਗੋਲਕੀਪਰ ਸਵਿਤਾ ਦੀ ਵਾਪਸੀ ਹੋਈ ਹੈ। ਡਿਫੈਂਡਰ ਜਯੋਤੀ ਅਤੇ ਫਾਰਵਰਡ ਲਾਈਨ ਦੀ ਖਿਡਾਰਨ ਮੁਮਤਾਜ਼ ਖ਼ਾਨ ਦੀ ਵੀ ਵਾਪਸੀ ਹੋਈ ਹੈ, ਜਿਸ ਨਾਲ ਟੀਮ ਦੇ ਡਿਫੈਂਸ ਅਤੇ ਅਟੈਕ ਦੋਵੇਂ ਵਿਭਾਗਾਂ ਨੂੰ ਮਜ਼ਬੂਤੀ ਮਿਲੇਗੀ। ਭਾਰਤੀ ਟੀਮ 13 ਤੋਂ 17 ਅਪਰੈਲ ਤੱਕ ਬਿਊਨਸ ਆਇਰਸ ਵਿੱਚ ਅਰਜਨਟੀਨਾ ਖ਼ਿਲਾਫ਼ ਚਾਰ ਮੈਚ ਖੇਡੇਗੀ। ਇਸ ਦੌਰੇ ਨੂੰ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਤੋਂ ਪਹਿਲਾਂ ਅਹਿਮ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਇਹ ਦੌਰਾ ਟੀਮ ਦੇ ਤਾਲਮੇਲ ਨੂੰ ਪਰਖਣ ਅਤੇ ਖਿਡਾਰੀਆਂ ਬਦਲ ਸਾਹਮਣੇ ਲਿਆਉਣ ਲਈ ਬਹੁਤ ਅਹਿਮ ਹੋਵੇਗਾ।
Posted inNew Delhi
Hockey: Deepika ਤੇ Savita ਦੀ Argentina tour ਲਈ ਵਾਪਸੀ

