ਲੰਡਨ: ਬਰਤਾਨੀਆ ਦੀ ਕੌਮੀ ਸਿਹਤ ਸੇਵਾ (ਐੱਨ ਐੱਚ ਐੱਸ) ਵਿੱਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਸਿਹਤ ਸੰਭਾਲ ਸਹਾਇਕ ਨੇ ਆਪਣੇ ਘਾਨਾ ਮੂਲ ਦੇ ਨਰਸ ਸਹਿਕਰਮੀ ਵਿਰੁੱਧ ਅਪਮਾਨਿਤ ਕਰਨ ਦਾ ਕੇਸ ਜਿੱਤ ਲਿਆ ਹੈ। ਸਹਿਕਰਮੀ ਵੱਲੋਂ ਉਸ ਨੂੰ ਆਂਟੀ ਕਿਹਾ ਜਾਂਦਾ ਸੀ, ਜਿਸ ਨੂੰ ਅਦਾਲਤ ਨੇ ਗ਼ਲਤ ਮੰਨਿਆ ਹੈ। ਵਾਟਫੋਰਡ ਐਂਪਲਾਇਮੈਂਟ ਟ੍ਰਿਬਿਊਨਲ ਦੇ ਜੱਜ ਜੌਰਜ ਐਲੀਓਟ ਨੇ ਫ਼ੈਸਲਾ ਸੁਣਾਇਆ ਕਿ ਇਲਡਾ ਐਸਟੇਵਜ਼ ਨਾਲ ਉਮਰ ਅਤੇ ਲਿੰਗ ਦੇ ਆਧਾਰ ’ਤੇ ਵਿਤਕਰਾ ਤੇ ਅਪਮਾਨ ਹੋਇਆ ਹੈ। ਅਦਾਲਤ ਨੇ ਵੈਸਟ ਲੰਡਨ ਐੱਨ ਐੱਚ ਐੱਸ ਟਰੱਸਟ ਨੂੰ ਹੁਕਮ ਦਿੱਤੇ ਹਨ ਕਿ ਉਹ ਪੀੜਤ ਔਰਤ ਨੂੰ ਉਸ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ ਦੇ ਮੁਆਵਜ਼ੇ ਵਜੋਂ ਕੁੱਲ 1,425.15 ਪੌਂਡ ਦੀ ਰਕਮ ਅਦਾ ਕਰੇ।
Posted inUnited Kingdom
UK ਵਿੱਚ Indian-origin healthcare worker ਨੇ ‘ਇੱਜ਼ਤ ਹੱਤਕ’ ਦਾ ਕੇਸ ਜਿੱਤਿਆ

