ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਅੱਜ ਕਾਰੋਬਾਰੀ ਅਨਿਲ ਅੰਬਾਨੀ ਅਤੇ ਰਿਲਾਇੰਸ ਕਮਿਊਨਿਕੇਸ਼ਨਜ਼ ਲਿਮਟਿਡ ਵਿਰੁੱਧ ਭਾਰਤੀ ਜੀਵਨ ਬੀਮਾ ਨਿਗਮ ਨੂੰ ਕਥਿਤ ਤੌਰ ’ਤੇ 3,750 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਨਵਾਂ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀ ਬੀ ਆਈ ਨੇ ਐੱਲ ਆਈ ਸੀ ਦੀ ਸ਼ਿਕਾਇਤ ’ਤੇ ਸਾਜ਼ਿਸ਼, ਧੋਖਾਧੜੀ ਅਤੇ ਗਬਨ ਦੇ ਕਥਿਤ ਅਪਰਾਧਾਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਇਹ ਕੇਸ ਦਰਜ ਕੀਤਾ ਹੈ। ਕੰਪਨੀ ਅਤੇ ਅਨਿਲ ਅੰਬਾਨੀ ਵਿਰੁੱਧ ਇਹ ਚੌਥਾ ਕੇਸ ਹੈ। ਏਜੰਸੀ ਨੇ ਦੋਸ਼ ਲਾਇਆ ਹੈ ਕਿ 2009 ਅਤੇ 2012 ਦਰਮਿਆਨ ਐੱਲ ਆਈ ਸੀ ਨੂੰ ਧੋਖੇ ਨਾਲ 4,500 ਕਰੋੜ ਰੁਪਏ ਦੇ ‘ਨਾਨ ਕਨਵਰਟੀਬਲ ਡਿਬੈਂਚਰਜ਼’ (ਐੱਨ ਸੀ ਡੀ) ਖਰੀਦਣ ਲਈ ਪ੍ਰੇਰਿਆ ਸੀ।
Posted inNew Delhi
ਅਨਿਲ ਅੰਬਾਨੀ ਵਿਰੁੱਧ ਨਵਾਂ ਕੇਸ ਦਰਜ

