ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀ ਪਰਮਾਣੂ ਸ਼ਕਤੀ ਵਜੋਂ ਸਥਿਤੀ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ ਕੋਰੀਆ ਪ੍ਰਤੀ ਸਖ਼ਤ ਰੁਖ਼ ਬਰਕਰਾਰ ਰੱਖਿਆ ਹੈ, ਜਿਸ ਨੂੰ ਉਨ੍ਹਾਂ ਸਭ ਤੋਂ ਦੁਸ਼ਮਣ ਦੇਸ਼ ਦੱਸਿਆ ਹੈ। ਪਿਓਂਗਯਾਂਗ ਵਿੱਚ ਉੱਤਰ ਕੋਰਿਆਈ ਸੰਸਦ ਵਿੱਚ ਸੋਮਵਾਰ ਨੂੰ ਦਿੱਤੇ ਭਾਸ਼ਣ ਦੌਰਾਨ ਕਿਮ ਨੇ ਅਮਰੀਕਾ ’ਤੇ ਵਿਸ਼ਵ ਪੱਧਰ ’ਤੇ ਅਤਿਵਾਦ ਫੈਲਾਉਣ ਅਤੇ ਹਮਲੇ ਕਰਨ ਦਾ ਦੋਸ਼ ਲਗਾਇਆ।
Posted inNorth Korea
