ਨਵੀਂ ਦਿੱਲੀ: ਭਾਰਤੀ ਝੰਡੇ ਵਾਲੇ ਦੋ ਹੋਰ ਐਲ ਪੀ ਜੀ ਟੈਂਕਰ ਫਾਰਸ ਦੀ ਖਾੜੀ ਤੋਂ ਚੱਲ ਪਏ ਹਨ ਅਤੇ ਯੁੱਧ ’ਚ ਘਿਰੇ ਹਰਮੁਜ਼ ਜਲ ਮਾਰਗ ਨੂੰ ਪਾਰ ਕਰ ਕੇ ਭਾਰਤੀ ਬੰਦਰਗਾਹਾਂ ਵੱਲ ਵਧਣਗੇ। ਐੱਲ ਪੀ ਜੀ ਟੈਂਕਰ ਪਾਈਨ ਗੈਸ ਤੇ ਜਗ ਵਸੰਤ ਸੋਮਵਾਰ ਦੁਪਹਿਰੇ ਇਰਾਨ ਦੇ ਲਾਰਕ ਤੇ ਕੇਸ਼ਮ ਦੀਪਾਂ ਦਰਮਿਆਨ ਜਲ ਖੇਤਰ ਦੇ ਕੋਲ ਸਨ। ਦੋਵੇਂ ਇਕ-ਦੂਜੇ ਦੇ ਨੇੜੇ-ਨੇੜੇ ਚੱਲ ਰਹੇ ਹਨ। ਇਹ ਦੋਵੇਂ ਜਹਾਜ਼ ਉਨ੍ਹਾਂ 22 ਭਾਰਤੀ ਝੰਡੇ ਵਾਲੇ ਜਹਾਜ਼ਾਂ ਵਿਚ ਸ਼ਾਮਲ ਹਨ ਜਿਹੜੇ ਪੱਛਮੀ ਏਸ਼ੀਆ ਵਿਚ ਯੁੱਧ ਤੋਂ ਬਾਅਦ ਫਾਰਸ ਦੀ ਖਾੜੀ ਵਿਚ ਫਸ ਗਏ ਸਨ। ਇਸ ਦਾ ਕਾਰਨ ਹਰਮੁਜ਼ ਜਲ ਮਾਰਗ ਦਾ ਲਗਭਗ ਬੰਦ ਹੋਣਾ ਹੈ। ਜਹਾਜ਼ ਟਰੈਕਿੰਗ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਜਹਾਜ਼ ਸੋਮਵਾਰ ਨੂੰ ਕਿਸੇ ਵੀ ਸਮੇਂ ਜਲ ਮਾਰਗ ਨੂੰ ਪਾਰ ਕਰ ਕੇ ਭਾਰਤੀ ਬੰਦਰਗਾਹਾਂ ਵੱਲ ਵਧ ਸਕਦੇ ਹਨ। ਇਸ ਤੋਂ ਪਹਿਲਾਂ ਲਗਭਗ 92,712 ਟਨ ਐਲ ਪੀ ਜੀ ਲਿਆ ਰਹੇ ਐੱਮ ਟੀ ਸ਼ਿਵਾਲਿਕ ਤੇ ਐੱਮ ਟੀ ਨੰਦਾ ਦੇਵੀ ਸੁਰੱਖਿਅਤ ਭਾਰਤੀ ਤੱਟਾਂ ਉਤੇ ਪਹੁੰਚ ਚੁੱਕੇ ਹਨ।
Posted inNew Delhi
ਦੋ ਹੋਰ ਐੱਲ ਪੀ ਜੀ ਟੈਂਕਰ ਫਾਰਸ ਦੀ ਖਾੜੀ ਤੋਂ ਰਵਾਨਾ

