Amritsar ਵਿੱਚ ਹੈ ਫਿਲਮ ‘Dhurandhar: The Revenge’ ’ਚ ਦਿਖਾਇਆ ਆਲੀਸ਼ਾਨ ਘਰ

Amritsar ਵਿੱਚ ਹੈ ਫਿਲਮ ‘Dhurandhar: The Revenge’ ’ਚ ਦਿਖਾਇਆ ਆਲੀਸ਼ਾਨ ਘਰ

ਚੰਡੀਗੜ੍ਹ: ਨਿਰਦੇਸ਼ਕ ਆਦਿੱਤਿਆ ਧਰ ਦੀ ਨਵੀਂ ਫ਼ਿਲਮ ‘ਧੁਰੰਧਰ: ਦਿ ਰਿਵੈਂਜ’ (Dhurandhar: The Revenge) ਵਿੱਚ ਜੋ ਖ਼ੂਬਸੂਰਤ ਘਰ ਦਿਖਾਇਆ ਗਿਆ ਹੈ, ਉਹ ਅਸਲ ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਹੈ। ਇਸ ਪ੍ਰਾਜੈਕਟ ਦਾ ਨਾਮ ਆਨੰਦਾ (Ananda) ਹੈ। ਫ਼ਿਲਮ ਦੇ ਨਿਰਮਾਤਾਵਾਂ ਅਤੇ ਘਰ ਦੇ ਡਿਜ਼ਾਇਨਰਾਂ ਨੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਦਾ ਬਣਾਇਆ ਇਹ ਆਲੀਸ਼ਾਨ ਘਰ ਇਸ ਸਿਨੇਮੈਟਿਕ ਮਾਸਟਰਪੀਸ ਦਾ ਹਿੱਸਾ ਬਣਿਆ ਹੈ। ਹਮਜ਼ਾ ਅਲੀ ਮਜ਼ਾਰੀ ਦਾ ਧੁਰੰਧਰ 2 ਵਿੱਚ ਲਿਆਰੀ ਵਾਲਾ ਘਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੈ।

ਇਸ ਨੂੰ 23DC ਆਰਕੀਟੈਕਟਸ ਨੇ ਡਿਜ਼ਾਈਨ ਕੀਤਾ ਹੈ ਜੋ ਅਚਾਨਕ ਸੁਰਖੀਆਂ ਵਿਚ ਆ ਗਿਆ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸੁਪਰਸਟਾਰ ਰਣਵੀਰ ਸਿੰਘ ਅਤੇ ਅਦਾਕਾਰਾ ਸਾਰਾ ਅਰਜੁਨ ਦੀ ਸਕਰੀਨ ’ਤੇ ਮੌਜੂਦਗੀ ਨੇ ਇਸ ਘਰ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਹਨ। ਉਨ੍ਹਾਂ ਦੇ ਕਈ ਸੀਨ ਨੇ ਇਸ ਘਰ ਨੂੰ ਸਿਰਫ਼ ਇੱਕ ਇਮਾਰਤ ਨਹੀਂ, ਬਲਕਿ ਕਹਾਣੀ ਦਾ ਇੱਕ ਖ਼ਾਸ ਹਿੱਸਾ ਬਣਾ ਦਿੱਤਾ ਹੈ। ਪ੍ਰਸ਼ੰਸਕਾਂ ਨੂੰ ਇਹ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀਆਂ ਅਜਿਹੀਆਂ ਸ਼ਾਨਦਾਰ ਥਾਵਾਂ ਨੂੰ ਵੱਡੇ ਪਰਦੇ ’ਤੇ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਸੋਸ਼ਲ ਮੀਡੀਆ ’ਤੇ ਇਸ ਘਰ ਦੇ ਡਿਜ਼ਾਈਨਰਾਂ ਨੇ ਲੋਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਕੀ ਉਹ ਫ਼ਿਲਮ ਦੇ ਉਨ੍ਹਾਂ ਹਿੱਸਿਆਂ ਨੂੰ ਪਛਾਣ ਸਕਦੇ ਹਨ ਜਿੱਥੇ ਉਨ੍ਹਾਂ ਦੇ ਪਸੰਦੀਦਾ ਸੀਨ ਫ਼ਿਲਮਾਏ ਗਏ ਹਨ। ਉਨ੍ਹਾਂ ਨੇ ਇਸ ਪੂਰੇ ਘਰ ਦੀ ਇੱਕ ਵੀਡੀਓ (Full House Tour) ਵੀ ਸਾਂਝੀ ਕੀਤੀ ਹੈ, ਜਿਸ ਰਾਹੀਂ ਲੋਕ ਇਸ ਆਧੁਨਿਕ ਅਤੇ ਸ਼ਾਨਦਾਰ ਪੰਜਾਬੀ ਕੋਠੀ ਦੇ ਹਰ ਕੋਨੇ ਨੂੰ ਨੇੜਿਓਂ ਦੇਖ ਸਕਦੇ ਹਨ।

Share: