ਡੁਪਲਾਂਟਿਸ ਲਗਾਤਾਰ ਚੌਥੀ ਵਾਰ ਇੰਡੋਰ ਪੋਲ ਵਾਲਟ ਚੈਂਪੀਅਨ

ਡੁਪਲਾਂਟਿਸ ਲਗਾਤਾਰ ਚੌਥੀ ਵਾਰ ਇੰਡੋਰ ਪੋਲ ਵਾਲਟ ਚੈਂਪੀਅਨ

ਤੋਰੁਨ (ਪੋਲੈਂਡ): ਸਵੀਡਿਸ਼ ਅਮਰੀਕੀ ਪੋਲਵਾਲਟਰ ਆਰਮੰਡ ਡੁਪਲਾਂਟਿਸ ਨੇ ਯੂਨਾਨੀ ਐਥਲੀਟ ਇਮੈਨੂਇਲ ਕਾਰਾਲਿਸ ਤੋਂ ਤਕੜੀ ਟੱਕਰ ਮਿਲਣ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿਚ ਇਕ ਹੋਰ ਆਲਮੀ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ 6.25 ਮੀਟਰ ਦੀ ਛਾਲ ਲਾ ਕੇ ਲਗਾਤਾਰ ਚੌਥੀ ਵਾਰ ਆਲਮੀ ਇੰਡੋਰ ਪੋਲ ਵਾਲਟ ਚੈਂਪੀਅਨਸ਼ਿਪ ਜਿੱਤੀ ਹੈ ਜੋ ਸਾਲ ਪਹਿਲਾਂ ਨਾਨਜਿੰਗ ਵਿਚ ਉਸ ਦੇ ਪਿਛਲੇ ਰਿਕਾਰਡ ਨਾਲੋਂ 10 ਸੈਂਟੀਮੀਟਰ ਜ਼ਿਆਦਾ ਹੈ। ਬਾਕੀ ਖਿਡਾਰੀ 6.05 ਮੀਟਰ ਤੱਕ ਹੀ ਪਹੁੰਚ ਸਕੇ। ਆਰਮੰਡ ਡੁਪਲਾਂਟਿਸ ਨੇ ਆਪਣੇ 6.31 ਮੀਟਰ ਦੇ ਉਸ ਵਿਸ਼ਵ ਰਿਕਾਰਡ ਨੂੰ ਤੋੜਨ ਦਾ ਯਤਨ ਨਹੀਂ ਕੀਤਾ ਜੋ ਉਸ ਨੇ ਪਿਛਲੇ ਹਫ਼ਤੇ ਸਵੀਡਨ ਵਿਚ ਆਪਣੇ ਨਾਂ ਉਤੇ ਕਰਵਾਈ ਗਈ ਮੋਂਡੋ ਕਲਾਸਿਕ ਚੈਂਪੀਅਨਸ਼ਿਪ ਵਿਚ ਕਾਇਮ ਕੀਤਾ ਸੀ।

Share: