South Korea ਦੀ ਕਾਰ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ; 10 ਮੌਤਾਂ

ਡੇਜੀਓਨ: ਦੱਖਣੀ ਕੋਰੀਆ ਦੇ ਡੇਜੀਓਨ ਸ਼ਹਿਰ ਵਿੱਚ ਇੱਕ ਕਾਰ ਦੇ ਹਿੱਸੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 59 ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ 25 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲੇ ਵੀ 4 ਮਜ਼ਦੂਰ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਅੱਗ ਬੀਤੀ ਰਾਤ ਲੱਗੀ ਜਿਸ ਉੱਤੇ ਲਗਪਗ 11:48 ਵਜੇ ਕਾਬੂ ਪਾਇਆ ਗਿਆ ਸੀ। ਦੇਸ਼ ਦੇ ਰਾਸ਼ਟਰਪਤੀ ਲੀ ਜੇ ਮਿਯੁੰਗ ਨੇ ਸਰਕਾਰੀ ਤੰਤਰ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਵਰਤਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਹਾਲਾਤ ਨੂੰ ਕਾਬੂ ਵਿਚ ਪਾਉਣ ਲਈ ਖਾਸ ਆਫ਼ਤ ਪ੍ਰਬੰਧਨ ਸਿਸਟਮ ਵੀ ਲਾਗੂ ਕਰ ਦਿੱਤਾ ਹੈ। ਇਹ ਫੈਕਟਰੀ ‘ਅੰਜੁਨ ਇੰਡਸਟਰੀਅਲ’ ਨਾਮ ਦੀ ਕੰਪਨੀ ਦੀ ਹੈ ਜੋ ਹੁੰਡਈ ਅਤੇ ਕੀਆ ਵਰਗੀਆਂ ਵੱਡੀਆਂ ਕੰਪਨੀਆਂ ਲਈ ਇੰਜਣ ਦੇ ਵਾਲਵ ਬਣਾਉਂਦੀ ਹੈ। ਅਧਿਕਾਰੀਆਂ ਅਨੁਸਾਰ ਇੱਕ ਮ੍ਰਿਤਕ ਦੀ ਦੇਹ ਫੈਕਟਰੀ ਦੀ ਦੂਜੀ ਮੰਜ਼ਿਲ ਤੋਂ ਅਤੇ ਬਾਕੀ ਨੌਂ ਦੇਹਾਂ ਤੀਜੀ ਮੰਜ਼ਿਲ ਤੋਂ ਮਿਲੀਆਂ ਹਨ। ਫਿਲਹਾਲ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਸ ਹਾਦਸੇ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

Share: