ਲੰਡਨ: ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ ‘ਵੀਰਾਸਵਾਮੀ’ ਨੇ ਅੱਜ ਆਪਣੇ 100 ਸਾਲ ਪੂਰੇ ਕਰ ਲਏ। ਮਾਰਚ 1926 ਵਿੱਚ ਲੰਡਨ ਦੀ ਰੀਜੈਂਟ ਸਟ੍ਰੀਟ ’ਤੇ ਵਿਕਟਰੀ ਹਾਊਸ ਵਿੱਚ ਪਹਿਲੀ ਵਾਰ ਖੁੱਲ੍ਹਣ ਵਾਲਾ ਇਹ ਰੈਸਟੋਰੈਂਟ ਅੱਜ ਵੀ ਆਪਣੀ ਇਸ ਇਤਿਹਾਸਕ ਜਗ੍ਹਾ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਮਿਸ਼ੇਲਿਨ ਸਟਾਰ ਪ੍ਰਾਪਤ ਇਸ ਰੈਸਟੋਰੈਂਟ ਦਾ ਇਤਿਹਾਸ ਬਹੁਤ ਅਮੀਰ ਹੈ ਜਿੱਥੇ ਮਹਾਤਮਾ ਗਾਂਧੀ ਅਤੇ ਚਾਰਲੀ ਚੈਪਲਿਨ ਵਰਗੀਆਂ ਮਹਾਨ ਸ਼ਖ਼ਸੀਅਤਾਂ ਮਹਿਮਾਨ ਬਣ ਚੁੱਕੀਆਂ ਹਨ। ਰੈਸਟੋਰੈਂਟ ਆਪਣੀ ਸਦੀ (100ਵੀਂ ਵਰ੍ਹੇਗੰਢ) ਮਨਾਉਣ ਲਈ ਇੱਕ ਸਦੀ ਪਹਿਲਾਂ ਦੇ ਮੈਨਯੂ ਦੇ ਕੁਝ ਖਾਸ ਪਕਵਾਨਾਂ ਨੂੰ ਮੁੜ ਪੇਸ਼ ਕਰ ਰਿਹਾ ਹੈ, ਜਿਨ੍ਹਾਂ ਨੂੰ ਸਟਾਫ਼ ਉਸ ਸਮੇਂ ਦੀ ਕਲਾਸਿਕ ਵਰਦੀ ਪਹਿਨ ਕੇ ਪਰੋਸ ਰਿਹਾ ਹੈ; ਹਾਲਾਂਕਿ ਇਨ੍ਹਾਂ ਜਸ਼ਨਾਂ ’ਤੇ ‘ਸੇਵ ਵੀਰਾਸਵਾਮੀ’ ਮੁਹਿੰਮ ਦਾ ਪਰਛਾਵਾਂ ਵੀ ਹੈ। ਇਹ ਮੁਹਿੰਮ ਰੈਸਟੋਰੈਂਟ ਦੇ ਮਾਲਕ ‘ਕ੍ਰਾਊਨ ਐਸਟੇਟ’ ਤੋਂ ਵਿਕਟਰੀ ਹਾਊਸ ਦੀ ਲੀਜ਼ ਨੂੰ ਨਵਿਆਉਣ ਲਈ ਚਲਾਈ ਜਾ ਰਹੀ ਹੈ। ਸਹਿ-ਮਾਲਕ ਰਣਜੀਤ ਮਥਰਾਣੀ ਨੇ ਕਿਹਾ, ‘‘ਜੇਕਰ ਵੀਰਾਸਵਾਮੀ ਦੂਜੀ ਵਿਸ਼ਵ ਜੰਗ ਦੇ ਹਮਲਿਆਂ (ਬਲਿਟਜ਼) ਤੋਂ ਬਚ ਸਕਦਾ ਹੈ, ਤਾਂ ਯਕੀਨਨ ਇਹ ਇਸ ਬਿਨਾਂ ਸੋਚੇ-ਸਮਝੇ ਕੀਤੇ ਜਾ ਰਹੇ ਮੁੜ-ਵਿਕਾਸ ਦੇ ਫੈਸਲੇ ਨੂੰ ਪਲਟਣ ਵਿੱਚ ਵੀ ਸਫਲ ਹੋਵੇਗਾ।’’
Posted inUnited Kingdom
ਬਰਤਾਨੀਆ ਦੇ ਇਤਿਹਾਸਕ ਰੈਸਤਰਾਂ ‘ਵੀਰਾਸਵਾਮੀ’ ਨੇ 100 ਸਾਲ ਪੂਰੇ ਕੀਤੇ

