ਆਈ ਪੀ ਐੱਲ ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨਿਆ

ਆਈ ਪੀ ਐੱਲ ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨਿਆ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦਰਮਿਆਨ ਅੱਜ ਆਈ ਪੀ ਐੱਲ 2026 ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਸ਼ੁਰੂਆਤੀ ਮੈਚ ਵਿੱਚ 28 ਮਾਰਚ ਨੂੰ ਮੌਜੂਦਾ ਚੈਂਪੀਅਨ ਰੌਇਲ ਚੈਲੇਂਜਰਜ਼ ਬੰਗਲੂਰੂ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਕੁੱਲ 20 ਮੈਚ 10 ਥਾਵਾਂ ਬੰਗਲੂਰੂ, ਮੁੰਬਈ, ਗੁਹਾਟੀ, ਨਿਊ ਚੰਡੀਗੜ੍ਹ, ਲਖਨਊ, ਕੋਲਕਾਤਾ, ਚੇਨਈ, ਦਿੱਲੀ, ਅਹਿਮਦਾਬਾਦ ਅਤੇ ਹੈਦਰਾਬਾਦ ਵਿੱਚ ਖੇਡੇ ਜਾਣਗੇ। ਪੰਜਾਬ ਕਿੰਗਜ਼ ਦੀ ਟੀਮ ਨਿਊ ਚੰਡੀਗੜ੍ਹ ਵਿੱਚ ਚਾਰ ਅਤੇ ਧਰਮਸ਼ਾਲਾ ਵਿੱਚ ਤਿੰਨ ਘਰੇਲੂ ਮੈਚ ਖੇਡੇਗੀ।

Share: