ਕੌਮਾਂਤਰੀ ਮਹਿਲਾ ਦਿਵਸ: ਔਰਤਾਂ ਦੇ ਹੱਕਾ ਲਈ ਸੜਕਾਂ ’ਤੇ ਉੱਤਰੀ ਰਾਜਾ ਵੜਿੰਗ ਦੀ ਧੀ ਏਕਮ; ‘ਆਪ’ ਤੋਂ 48 ਹਜ਼ਾਰ ਮੰਗੇ

ਕੌਮਾਂਤਰੀ ਮਹਿਲਾ ਦਿਵਸ: ਔਰਤਾਂ ਦੇ ਹੱਕਾ ਲਈ ਸੜਕਾਂ ’ਤੇ ਉੱਤਰੀ ਰਾਜਾ ਵੜਿੰਗ ਦੀ ਧੀ ਏਕਮ; ‘ਆਪ’ ਤੋਂ 48 ਹਜ਼ਾਰ ਮੰਗੇ

ਚੰਡੀਗੜ੍ਹ: ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧੀ ਏਕਮ ਔਰਤਾਂ ਦੇ ਹੱਕਾਂ ਨੂੰ ਲੈ ਕੇ ਚੰਡੀਗੜ੍ਹ ਦੀ ਸੜਕਾਂ ਤੇ ਉੱਤਰੀ ਹੈ। ਜਿਸ ਵੱਲੋਂ ਪੰਜਾਬ ਸਰਕਾਰ ਤੋਂ ਔਰਤਾਂ ਦੇ ਬਣਦੇ ਹੱਕ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਏਕਮ ਸਣੇ ਹੋਰਨਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲੀਸ ਥਾਣਾ ਸੈਕਟਰ 3 ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਥਾਣੇ ਵਿੱਚ ਹੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ।

ਰਾਜਾ ਵੜਿੰਗ ਦੀ ਧੀ ਏਕਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2022 ਵਿੱਚ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ  ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦਾ ਬਕਾਇਆ 48-48 ਹਜ਼ਾਰ ਰੁਪਏ ਵੀ ਜਾਰੀ ਕੀਤੇ ਜਾਣ।
Share: