T20 World Cup Super-8: India ਨੇ Zimbabwe ਨੂੰ 72 ਦੌੜਾਂ ਨਾਲ ਹਰਾਇਆ

T20 World Cup Super-8: India ਨੇ Zimbabwe ਨੂੰ 72 ਦੌੜਾਂ ਨਾਲ ਹਰਾਇਆ

ਟੀ-20 ਵਰਲਡ ਕੱਪ ਦਾ 8ਵਾਂ ਸੁਪਰ-8 ਮੈਚ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਭਾਰਤ ਅਤੇ ਜਿੰਬਾਬਵੇ ਵਿਚਾਲੇ ਖੇਡਿਆ ਗਿਆ। ਭਾਰਤ ਨੇ ਜ਼ਿੰਬਾਬਵੇ ਨੂੰ ਅੱਜ 72 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਦੇ ਸੈਮੀਫਾਈਨਲ ਵਿਚ ਪੁੱਜਣ ਦੇ ਆਸਾਰ ਵਧ ਗਏ ਹਨ ਪਰ ਭਾਰਤ ਨੂੰ ਆਪਣਾ ਅਗਲਾ ਮੈਚ ਵੀ ਜਿੱਤਣਾ ਪਵੇਗਾ। ਭਾਰਤ ਨੇ 256 ਦੌੜਾਂ ਬਣਾਈਆਂ ਜਦਕਿ ਜ਼ਿੰਬਾਬਵੇ ਦੀ ਟੀਮ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ।

ਭਾਰਤ ਨੇ ਇੱਥੇ ਖੇਡੇ ਜਾ ਰਹੇ ਸੁਪਰ 8 ਮੈਚ ਵਿਚ ਜ਼ਿੰਬਾਬਵੇ ਨੂੰ ਜਿੱਤ ਲਈ 257 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 256 ਦੌੜਾਂ ਬਣਾਈਆਂ। ਜਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਹ ਪਹਿਲਾਂ ਬੱਲੇਬਾਜ਼ੀ ਹੀ ਕਰਨਾ ਚਾਹੁੰਦੇ ਸਨ। ਇਸ ਅਹਿਮ ਮੈਚ ਲਈ ਭਾਰਤੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਅਕਸ਼ਰ ਪਟੇਲ ਅਤੇ ਸੰਜੂ ਸੈਮਸਨ ਦੀ ਵਾਪਸੀ ਹੋਈ ਹੈ, ਜਦੋਂ ਕਿ ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਰੱਖਿਆ ਗਿਆ ਹੈ।

ਦੋਵਾਂ ਟੀਮਾਂ ਲਈ ਇਹ ਮੁਕਾਬਲਾ ਬਹੁਤ ਅਹਿਮ ਹੈ ਕਿਉਂਕਿ ਹਾਰਨ ਵਾਲੀ ਟੀਮ ਸੈਮੀਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਜਾਵੇਗੀ। ਸੁਪਰ-8 ਸਟੇਜ ਵਿੱਚ ਦੋਵਾਂ ਟੀਮਾਂ ਦੀ ਸ਼ੁਰੂਆਤ ਮਾੜੀ ਰਹੀ ਹੈ; ਭਾਰਤ ਨੂੰ ਦੱਖਣੀ ਅਫ਼ਰੀਕਾ ਹੱਥੋਂ 76 ਦੌੜਾਂ ਨਾਲ ਅਤੇ ਜ਼ਿੰਬਾਬਵੇ ਨੂੰ ਵੈਸਟਇੰਡੀਜ਼ ਹੱਥੋਂ 107 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ: ਇਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਸੰਜੂ ਸੈਮਸਨ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ।

ਜ਼ਿੰਬਾਬਵੇ: ਬ੍ਰਾਇਨ ਬੇਨੇਟ, ਤਾਦਿਵਾਨਾਸ਼ੇ ਮਾਰੂਮਨੀ, ਸਿਕੰਦਰ ਰਜ਼ਾ (ਕਪਤਾਨ), ਰਾਇਨ ਬਰਲ, ਡਾਇਨ ਮਾਇਰਸ, ਤਾਸ਼ਿੰਗਾ ਮੁਸੇਕੀਵਾ, ਰਿਚਰਡ ਨਗਾਰਵਾ, ਬ੍ਰੈਡ ਇਵਾਂਸ, ਟੋਨੀ ਮੁਨਯੋਂਗਾ, ਗ੍ਰੀਮ ਕ੍ਰੇਮਰ, ਬਲੇਸਿੰਗ ਮੁਜ਼ਰਬਾਨੀ।

Share: