ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਚੰਡੀਗਡ਼੍ਹ: ‘ਦਿ ਟ੍ਰਿਬਿਊਨ’ ਵੱਲੋਂ ਇਥੇ ਲਗਾਇਆ ਤਿੰਨ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2026’ ਅੱਜ ਖਤਮ ਹੋ ਗਿਆ। ਐਕਸਪੋ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਨੇ ਪਹੁੰਚ ਕੇ ਦੋ ਦਰਜਨ ਤੋਂ ਵੱਧ ਰੀਅਲ ਅਸਟੇਟ ਕੰਪਨੀਆਂ ਅਤੇ ਬੈਂਕਾਂ ਦੇ ਨਾਲ ਰਾਬਤਾ ਕਾਇਮ ਕੀਤਾ। ਐਕਸਪੋ ਵਿੱਚ ਆਉਣ ਵਾਲੇ ਲੋਕਾਂ ਨੇ ‘ਦਿ ਟ੍ਰਿਬਿਊਨ’ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਕਸਪੋ ਨਾਲ ਇਕੋ ਥਾਂ ’ਤੇ ਦਰਜਨਾਂ ਰੇਰਾ ਅਪਰੂਵਡ ਪ੍ਰਾਜੈਕਟਾਂ ਦੀ ਜਾਣਕਾਰੀ ਮਿਲ ਸਕੀ ਹੈ। ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2026’ ਵਿੱਚ ਵੀਰਾ ਡਿਵੈਲਪਰਜ਼ ਟਾਈਟਲ ਸਪਾਂਸਰ ਅਤੇ ਜੇ ਐੱਲ ਪੀ ਐੱਲ ਮੁਹਾਲੀ ਮੁੱਖ ਸਪਾਂਸਰ ਅਤੇ ਐਟਲਾਂਟਿਸ ਸਪਾਂਸਰ ਵਜੋਂ ਸ਼ਾਮਲ ਹੋਇਆ। ਇਸ ਤੋਂ ਇਲਾਵਾ 92.7 ਬਿੱਗ ਐੱਫ ਐੱਮ ਰੇਡੀਓ ਪਾਰਟਨਰ ਵਜੋਂ ਅਤੇ ਰੌਕ ਇੱਟ (ਮੌਂਟੀ ਕਾਰਲੋ) ਗਿਫਟਿੰਗ ਪਾਰਟਨਰ ਵਜੋਂ ਸ਼ਾਮਲ ਹੋਇਆ।

ਟੀ ਡੀ ਆਈ ਇਨਫਰਾਟੈੱਕ ਦੇ ਮੈਨੇਜਿੰਗ ਡਾਇਰੈਕਟਰ ਅਕਸ਼ੈ ਤਨੇਜਾ ਨੇ ਕਿਹਾ ਕਿ ਟੀ ਡੀ ਆਈ ਪਾਰਕ ਸਟਰੀਟ ਮਾਲ ਮੁਹਾਲੀ, ਸੀ ਪੀ ਐਕਸ ਮੁਹਾਲੀ ਅਤੇ ਕਨਾਟ ਸਕੁਏਅਰ ਰਾਜਪੁਰਾ ਵਪਾਰਕ ਖਰੀਦਦਾਰੀ ਕਰਨ ਵਾਲਿਆਂ ਲਈ ਕਾਰਗਰ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀ ਡੀ ਆਈ ਦੇ ਸਾਰੇ ਪ੍ਰਾਜੈਕਟ ਵਧੀਆ ਲੋਕੇਸ਼ਨਾਂ ’ਤੇ ਸਥਿਤ ਹਨ। ਗੋਇਲ ਇਨਫਰਾ ਦੇ ਡੀ ਜੀ ਐੱਮ ਸੇਲਜ਼ ਅੰਕੁਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਾਗਲਾ ਰੋਡ ਜ਼ੀਰਕਪੁਰ ’ਤੇ 6 ਏਕੜ ਵਿੱਚ ਰਿਹਾਇਸ਼ੀ ਪ੍ਰਾਜੈਕਟ ਲਿਆਂਦਾ ਗਿਆ ਹੈ।

ਐੱਸ ਬੀ ਪੀ ਦੇ ਸੇਲਜ਼ ਮੈਨੇਜਰ ਨਵਪ੍ਰੀਤ ਸਿੰਘ ਨੇ ਕਿਹਾ ਕਿ ਖਰੜ ਲਾਂਡਰਾਂ ਰੋਡ ਮੁਹਾਲੀ ’ਤੇ ਸਥਿਤ ਸੈਕਟਰ-127 ਵਿੱਚ 30 ਏਕੜ ਵਿੱਚ ਮੱਧਮ ਵਰਗ ਨੂੰ ਕੇਂਦਰਿਤ ਕਰਦਿਆਂ ਰਿਹਾਇਸ਼ੀ ਪ੍ਰਾਜੈਕਟ ਲਾਂਚ ਕੀਤਾ ਗਿਆ। ਐੱਨ ਕੇ ਸ਼ਰਮਾ ਗਰੁੱਪ ਆਫ਼ ਕੰਪਨੀਜ਼ ਦੇ ਤੇਜਸ ਜੈਨ ਅਤੇ ਨੀਲ ਕਮਲ ਭਾਰਦਵਾਜ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਵੀ ਆਈ ਪੀ ਰੋਡ ’ਤੇ ਸਾਵਿੱਤਰੀ ਗ੍ਰੀਨ ਅਤੇ ਗਾਜ਼ੀਪੁਰ ਰੋਡ ’ਤੇ ਸਾਵਿੱਤਰੀ ਗ੍ਰੀਨ-2 ਲੋਕਾਂ ਦੇ ਵਧੇਰੇ ਪਸੰਦ ਆ ਰਹੇ ਹਨ। ਵਿਸਟਾ ਪਲੇਨਸ਼ਿਆ ਦੇ ਸੇਲਜ਼ ਮੈਨੇਜਰ ਹਾਰਦਿਕ ਚੌਹਾਨ ਨੇ ਹਾਈਗਰਾਊਂਡ ਰੋਡ ਜ਼ੀਰਕਪੁਰ ’ਤੇ 4.25 ਏਕੜ ਵਿੱਚ ਰਿਹਾਇਸ਼ੀ ਪ੍ਰਾਜੈਕਟ ਪੇਸ਼ ਕੀਤਾ। ਟਾਈਟਨ ਆਈਕਾਨਿਕ ਦੀ ਸੇਲਜ਼ ਮੈਨੇਜਰ ਗੀਤਾਂਜਲੀ ਨੇ ਪੰਚਕੂਲਾ ਸੈਕਟਰ 20 ’ਚ ਸਥਿਤ ਇਕ ਏਕੜ ਦਾ ਪ੍ਰਾਜੈਕਟ ਲੋਕਾਂ ਸਾਹਮਣੇ ਪੇਸ਼ ਕੀਤਾ। ਫੋਰੈਸਟ ਹਿੱਲਜ਼ ਦੇ ਸੇਲਜ਼ ਮੈਨੇਜਰ ਹਰਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਲਈ ਇਕ ਤੋਂ ਢਾਈ ਏਕੜ ਦੇ ਫਾਰਮ ਹਾਊਸ ਅਤੇ 500 ਤੋਂ 600 ਵਰਗ ਗਜ਼ ਦੇ ਵਿਲਾ ਲਿਆਂਦੇ ਗਏ ਹਨ।

. ਪਿਕਲ ਕੰਪਨੀ ਵੱਲੋਂ ਲੋਕਾਂ ਨੂੰ ਮਕਾਨ ਜਾਂ ਫਲੈਟ ਦਾ ਥ੍ਰੀ-ਡੀ ਮਾਡਲ ਤਿਆਰ ਕਰਕੇ ਦਿੱਤਾ ਜਾ ਰਿਹਾ ਹੈ। ਇਸ ਨਾਲ ਲੋਕ ਘਰ ਬੈਠੇ-ਬੈਠੇ ਫਲੈਟ ਦਾ ਥ੍ਰੀ-ਡੀ ਵਿਊ ਦੇਖ ਸਕਦੇ ਹਨ। ਕੰਪਨੀ ਦੇ ਰਾਗਵਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਵੱਲੋਂ ਜਲਦ ਹੀ ਲੋਕਾਂ ਨੂੰ ਇਕੋ ਵੈੱਬਸਾਈਟ ’ਤੇ ਮਨਮਰਜ਼ੀ ਦੇ ਘਰ ਤੇ ਫਲੈਟ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਜਾਵੇਗੀ।

ਐਕਸਪੋ ਵਿੱਚ ਟੀ ਡੀ ਆਈ ਇਨਫਰਾਟੈੱਕ, ਅਰਵ ਡਿਵੈਲਪਰਜ਼, ਫੋਰੈਸਟ ਹਿੱਲ ਰਿਸੋਰਟ, ਅਮਾਇਰਾ ਸਕਾਈ ਹਾਈਟ, ਏਅਰੋ ਵਾਕ, ਮਨੋਹਰ ਇਨਫਰਾਸਟਰੱਕਚਰ, ਫੈਮਿਲੀ ਨੇਸਟ ਰੀਅਲ ਅਸਟੇਟ ਪ੍ਰਾਈਵੇਟ ਲਿਮਟਿਡ, ਨਿਰਵਾਣਾ ਗਰੁੱਪ, ਐਸਕੋਨ ਪ੍ਰੀਮੀਰਾ, ਆਰ ਸੀ ਐੱਸ ਗਰੁੱਪ ਢੋਲੇਰਾ, ਗੋਇਲ ਇਨਫਰਾ, ਟਾਈਟੇਨ ਆਕੋਨਿਕ, ਵਿਸਟਾ ਲੈਂਡ, ਐੱਸ ਬੀ ਪੀ ਗਰੋਥ, ਐੱਨ ਕੇ ਸ਼ਰਮਾ, ਪ੍ਰੋਪਿਕਲ ਕਾਰਪੋਰੇਟ, ਰੋਇਲ ਅਸਟੇਟ ਗਰੁੱਪ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਐਕਸਪੋ ਵਿੱਚ ਯੂਕੋ ਬੈਂਕ, ਇੰਡੀਅਨ ਬੈਂਕ, ਬੈਂਕ ਆਫ਼ ਬੜੌਦਾ, ਸਟੇਟ ਬੈਂਕ ਆਫ਼ ਇੰਡੀਆ, ਆਈ ਡੀ ਬੀ ਆਈ ਬੈਂਕ ਦੇ ਅਧਿਕਾਰੀ ਵੀ ਮੌਜੂਦ ਹਨ। ਇਸ ਦੌਰਾਨ ਮਹਿੰਦਰਾ ਆਟੋ ਦੀਆਂ ਗੱਡੀਆਂ ਵੀ ਖਿੱਚ ਦਾ ਕੇਂਦਰ ਰਹੀਆਂ।

ਲੋਕਾਂ ਨੇ ਬੈਂਕਾਂ ਨਾਲ ਵੀ ਸੰਪਰਕ ਕੀਤਾ

‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ’ ਵਿੱਚ ਲੋਕਾਂ ਨੇ ਅੱਧਾ ਦਰਜਨ ਬੈਂਕਾਂ ਨਾਲ ਵੀ ਸੰਪਰਕ ਕੀਤਾ ਹੈ। ਇਸ ਦੌਰਾਨ ਬੈਂਕ ਆਫ਼ ਬੜੌਦਾ ਦੇ ਸੀਨੀਅਰ ਮੈਨੇਜਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਹੁਣ ਲੋਕਾਂ ਨੂੰ ਖਾਤਾ ਖੁਲ੍ਹਵਾਉਣ ਤੋਂ ਲੈ ਕੇ ਕਰਜ਼ ਲੈਣ ਲਈ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਹੈ। ਸਾਰੀਆਂ ਪ੍ਰਵਾਨਗੀਆਂ ਆਨਲਾਈਨ ਹੀ ਦੇ ਦਿੱਤੀਆਂ ਜਾਂਦੀਆਂ ਹਨ। ਪ੍ਰੋ-ਪਿਕਲ ਕੰਪਨੀ ਦੇ ਰਾਗਵਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਵੱਲੋਂ ਜਲਦੀ ਲੋਕਾਂ ਨੂੰ ਇੱਕੋ ਵੈੱਬਸਾਈਟ ’ਤੇ ਮਨਮਰਜ਼ੀ ਦੇ ਘਰ ਅਤੇ ਫਲੈਟ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਜਾਵੇਗੀ।

Share: