ਸੰਯੁਕਤ ਰਾਸ਼ਟਰ: ਭਾਰਤ ਉਨ੍ਹਾਂ 100 ਤੋਂ ਵੱਧ ਦੇਸ਼ਾਂ ਅਤੇ ਵਿਸ਼ਵਵਿਆਪੀ ਸੰਗਠਨਾਂ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਪੱਛਮੀ ਕਿਨਾਰੇ ਵਿੱਚ ਆਪਣੀ ਗੈਰ-ਕਾਨੂੰਨੀ ਮੌਜੂਦਗੀ ਨੂੰ ਵਧਾਉਣ ਦੇ ਉਦੇਸ਼ ਨਾਲ ਲਏ ਗਏ ਇਜ਼ਰਾਈਲ ਦੇ ਇੱਕਪਾਸੜ ਫੈਸਲਿਆਂ ਅਤੇ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉੱਧਰ, ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਜਾਰਜ ਜੈਰਾਮ ਰਮੇਸ਼ ਨੇ ਭਾਰਤ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਰਾਸਰ ਪਖੰਡ ਅਤੇ ਸਵਾਰਥੀ ਰਾਜਨੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਇਜ਼ਰਾਈਲ ਦੇ ਦੌਰੇ ’ਤੇ ਜਾ ਰਹੇ ਹਨ।
ਸੰਯੁਕਤ ਰਾਸ਼ਟਰ ਵਿੱਚ ਬੁੱਧਵਾਰ ਨੂੰ ਫਲਸਤੀਨ ਦੇ ਸਥਾਈ ਨਿਗਰਾਨ ਮਿਸ਼ਨ ਵੱਲੋਂ 100 ਦੇਸ਼ਾਂ ਅਤੇ ਸੰਗਠਨਾਂ ਦੇ ਆਧਾਰ ’ਤੇ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਇਜ਼ਰਾਈਲ ਦੇ ਇੱਕਪਾਸੜ ਫੈਸਲਿਆਂ ਦੀ ਨਿਖੇਧੀ ਕੀਤੀ ਗਈ।