ਨਵੀਂ ਦਿੱਲੀ: ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਦੇ ਆਖ਼ਰੀ ਗਰੁੱਪ ਲੀਗ ਮੈਚ ਵਿੱਚ ਅੱਜ ਯੂ ਏ ਈ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕੌਰਬਿਨ ਬੌਸ਼ ਦੀਆਂ ਤਿੰਨ ਅਤੇ ਐਨਰਿਚ ਨੌਰਕੀਆ ਦੀਆਂ ਦੋ ਵਿਕਟਾਂ ਦੀ ਮਦਦ ਨਾਲ ਯੂ ਏ ਈ ਨੂੰ ਛੇ ਵਿਕਟਾਂ ’ਤੇ 122 ਦੌੜਾਂ ਤੱਕ ਰੋਕਣ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ 123 ਦੌੜਾਂ ਦਾ ਟੀਚਾ 13.2 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਦੱਖਣੀ ਅਫਰੀਕਾ ਲਈ ਡੇਵਾਲਡ ਬ੍ਰੈਵਿਸ ਨੇ 25 ਗੇਂਦਾਂ ’ਤੇ 36 ਦੌੜਾਂ ਅਤੇ ਰਿਆਨ ਰਿਕੈਲਟਨ ਨੇ 16 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਇਹ ਮੈਚ 40 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ।
Posted inNew Delhi
ਟੀ20: ਦੱਖਣੀ ਅਫਰੀਕਾ ਨੇ ਯੂ ਏ ਈ ਨੂੰ ਹਰਾਇਆ

