ਇਰਾਨ ਤੇ ਰੂਸ ਵੱਲੋਂ ਫੌਜੀ ਮਸ਼ਕਾਂ ਅੱਜ

ਇਰਾਨ ਤੇ ਰੂਸ ਵੱਲੋਂ ਫੌਜੀ ਮਸ਼ਕਾਂ ਅੱਜ

ਦੁਬਈ: ਇਰਾਨ ਦੀ ਨਿਊਜ਼ ਏਜੰਸੀ ਫਾਰਸ ਦੀ ਰਿਪੋਰਟ ਅਨੁਸਾਰ, ਇਰਾਨ ਅਤੇ ਰੂਸ ਵੀਰਵਾਰ ਨੂੰ ਓਮਾਨ ਦੀ ਖਾੜੀ ਅਤੇ ਉੱਤਰੀ ਹਿੰਦ ਮਹਾਸਾਗਰ ਵਿੱਚ ਸਾਂਝੀਆਂ ਸਮੁੰਦਰੀ ਫੌਜੀ ਮਸ਼ਕਾਂ ਕਰਨਗੇ। ਮਸ਼ਕਾਂ ਰੈਵੋਲਿਊਸ਼ਨਰੀ ਗਾਰਡਜ਼ ਵੱਲੋਂ ਹਰਮੁਜ਼ ਦੀ ਖਾੜੀ ਵਿੱਚ ਕੀਤੀਆਂ ਗਈਆਂ ਫੌਜੀ ਮਸ਼ਕਾਂ ਤੋਂ ਕੁਝ ਦਿਨਾਂ ਬਾਅਦ ਹੋ ਰਹੀਆਂ ਹਨ। ਇਰਾਨੀ ਜਲ ਸੈਨਾ ਨੇ ਕਿਹਾ ਕਿ ਇਨ੍ਹਾਂ ਮਸ਼ਕਾਂ ਦਾ ਮੰਤਵ ਸਮੁੰਦਰੀ ਸੁਰੱਖਿਆ ਲਈ ਤਾਲਮੇਲ ਬਣਾਉਣਾ ਹੈ।

Share: