ਅਤਿਵਾਦੀ ਹਮਲੇ ’ਚ 11 ਜਵਾਨ ਤੇ ਬੱਚੀ ਹਲਾਕ

ਅਤਿਵਾਦੀ ਹਮਲੇ ’ਚ 11 ਜਵਾਨ ਤੇ ਬੱਚੀ ਹਲਾਕ

ਪੇਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਤਿਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਵਾਹਨ ਦੀ ਸੁਰੱਖਿਆ ਚੌਕੀ ਨਾਲ ਟੱਕਰ ਮਾਰ ਦਿੱਤੀ, ਜਿਸ ਵਿੱਚ 11 ਜਵਾਨਾਂ ਅਤੇ ਇੱਕ ਬੱਚੀ ਦੀ ਮੌਤ ਹੋ ਗਈ। ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜੌਰ ਜ਼ਿਲ੍ਹੇ ਵਿੱਚ ਐੱਫ ਸੀ ਚੌਕੀ ’ਤੇ ਕੀਤਾ ਗਿਆ। ਟੀ ਟੀ ਪੀ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਅਨੁਸਾਰ, ‘‘ਫਿਤਨਾ ਅਲ ਖਵਾਰਿਜ ਨਾਲ ਜੁੜੇ ਖਵਾਰਿਜਾਂ ਨੇ ਬਾਜੌਰ ਜ਼ਿਲ੍ਹੇ ਵਿੱਚ 16 ਫਰਵਰੀ ਨੂੰ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਾਂਝੀ ਚੌਕੀ ’ਤੇ ਕਾਇਰਾਨਾ ਅਤਿਵਾਦੀ ਹਮਲੇ ਦੀ ਕੋਸ਼ਿਸ਼ ਕੀਤੀ।’’ ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਰਕਾਰ ‘ਫਿਤਨਾ-ਅਲ-ਖਵਾਰਿਜ’ ਸ਼ਬਦ ਟੀ ਟੀ ਪੀ ਲਈ ਵਰਤਦੀ ਹੈ। ਆਈ ਐੱਸ ਪੀ ਆਰ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਮਗਰੋਂ 12 ਅਤਿਵਾਦੀ ਮਾਰੇ ਗਏ ਹਨ।

Share: