ਕੁੱਕ ਸਟ੍ਰੇਟ ਪਾਰ ਕਰਨ ਵਾਲਾ ਪਹਿਲਾ ਏਸ਼ਿਆਈ ਪੈਰਾ ਤੈਰਾਕ ਬਣਿਆ ਸਤੇਂਦਰ ਸਿੰਘ

ਕੁੱਕ ਸਟ੍ਰੇਟ ਪਾਰ ਕਰਨ ਵਾਲਾ ਪਹਿਲਾ ਏਸ਼ਿਆਈ ਪੈਰਾ ਤੈਰਾਕ ਬਣਿਆ ਸਤੇਂਦਰ ਸਿੰਘ

ਨਵੀਂ ਦਿੱਲੀ: ਭਾਰਤ ਦਾ ਸਤੇਂਦਰ ਸਿੰਘ ਲੋਹੀਆ ਨਿਊਜ਼ੀਲੈਂਡ ਵਿੱਚ ਕੁੱਕ ਸਟ੍ਰੇਟ ਪਾਰ ਕਰਨ ਵਾਲਾ ਏਸ਼ੀਆ ਦਾ ਪਹਿਲਾ ਪੈਰਾ ਤੈਰਾਕ ਬਣ ਗਿਆ ਹੈ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਵਸਨੀਕ 38 ਸਾਲਾ ਲੋਹੀਆ ਨੂੰ 2024 ਵਿੱਚ ਪਦਮ ਸ੍ਰੀ ਨਾਲ ਸਨਮਾਨਿਆ ਗਿਆ ਸੀ। ਲੋਹੀਆ ਨੇ ਸੋਸ਼ਲ ਮੀਡੀਆ ’ਤੇ ਪੋਸਟ ’ਚ ਲਿਖਿਆ, ‘‘ਇਤਿਹਾਸਕ ਪ੍ਰਾਪਤੀ, ਨਿਊਜ਼ੀਲੈਂਡ ਵਿੱਚ ਕੁੱਕ ਸਟ੍ਰੇਟ ’ਤੇ ਜਿੱਤ, ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਸਮੁੰਦਰੀ ਮਾਰਗ ਵਿੱਚੋਂ ਨਿਊਜ਼ੀਲੈਂਡ ਦੇ ਕੁੱਕ ਸਟ੍ਰੇਟ ਨੂੰ ਆਪਣੀ ਟੀਮ ਨਾਲ ਸਫਲਤਾਪੂਰਵਕ ਪਾਰ ਕਰਨ ਮਗਰੋਂ ਅੱਜ ਮੈਂ ਬੇਹੱਦ ਭਾਵੁਕ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ। ਪਹਿਲੀ ਵਾਰ ਏਸ਼ੀਆ ਦੇ ਕਿਸੇ ਪੈਰਾ ਅਥਲੀਟ ਨੇ ਕੁੱਕ ਸਟ੍ਰੇਟ ਨੂੰ ਪਾਰ ਕੀਤਾ ਹੈ।’’ ਅਧਿਕਾਰੀਆਂ ਮੁਤਾਬਕ ਇਹ ਪੈਰਾ ਤੈਰਾਕ ਜਨਵਰੀ ਦੇ ਤੀਜੇ ਹਫ਼ਤੇ ਨਿਊਜ਼ੀਲੈਂਡ ਪਹੁੰਚਿਆ ਅਤੇ ਉੱਥੇ ਬੇਹੱਦ ਠੰਢੇ ਪਾਣੀ ’ਚ ਸਖ਼ਤ ਅਭਿਆਸ ਕੀਤਾ। ਉਸ ਨੇ 9.22 ਘੰਟੇ ਵਿੱਚ 23.6 ਕਿਲੋਮੀਟਰ ਤੈਰ ਕੇ ਇਹ ਉਪਲਬਧੀ ਹਾਸਲ ਕੀਤੀ।

Share: