ਭਾਰਤ ਨੇ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾਇਆ

ਭਾਰਤ ਨੇ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ: ਭਾਰਤ ਨੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਸਦਕਾ ਟੀ20 ਕ੍ਰਿਕਟ ਵਿਸ਼ਵ ਕੱਪ ਵਿੱਚ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 209 ਦੌੜਾਂ ਬਣਾਈਆਂ। ਨਾਮੀਬੀਅਨ ਟੀਮ 210 ਦੌੜਾਂ ਦਾ ਪਿੱਛਾ 18.2 ਓਵਰਾਂ ’ਚ 116 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਗੇਂਦਬਾਜ਼ ਵਰੁਣ ਚਕਰਵਰਤੀ ਨੇ ਤਿੰਨ ਵਿਕਟਾਂ ਜਦਕਿ ਅਕਸ਼ਰ ਪਟੇਲ ਤੇ ਹਾਰਦਿਕ ਪੰਡਿਆ ਨੇ 2-2 ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਸ਼ਿਵਮ ਦੂਬੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।  ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਇਹ ਦੂਜੀ ਜਿੱਤ ਹੈ। ਮੇਜ਼ਬਾਨ ਟੀਮ ਨੇ ਆਪਣੇ ਪਲੇਠੇ ਮੁਕਾਬਲੇ ’ਚ ਅਮਰੀਕਾ ਨੂੰ ਹਰਾਇਆ ਸੀ। ਭਾਰਤ ਆਪਣਾ ਅਗਲਾ ਮੈਚ ਪਾਕਿਸਤਾਨ ਨਾਲ 15 ਫਰਵਰੀ ਨੂੰ ਕੋਲੰਬੋ ਵਿੱਚ ਖੇਡੇਗਾ। ਇਸ ਤੋਂ ਪਹਿਲਾਂ ਅੱਜ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤ ਨੇ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ (61 ਦੌੜਾਂ) ਤੇ ਫਿਰ ਹਾਰਦਿਕ ਪੰਡਿਆ (52 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ ’ਚ 209/9 ਦਾ ਸਕੋਰ ਬਣਾਇਆ। ਟੀਮ ਦੇ ਸਕੋਰ ’ਚ ਸੰਜੂ ਸੈਮਸਨ ਨੇ 22 ਦੌੜਾਂ, ਤਿਲਕ ਵਰਮਾ ਨੇ 25, ਸੂਰਿਆਕੁਮਾਰ ਯਾਦਵ ਨੇ 12 ਤੇ ਸ਼ਿਵਮ ਦੂਬੇ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਨਾਮੀਬੀਆ ਵੱਲੋਂ ਗ੍ਰੇਹਾਰਡ ਐਰਾਸਮਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।

Share: