ਰੁਡ਼ਕੇਲਾ: ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਸ਼ਾਨਦਾਰ ਆਗਾਜ਼ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਰੁੜਕੇਲਾ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਮੇਜ਼ਬਾਨ ਟੀਮ ਸਾਹਮਣੇ ਬੈਲਜੀਅਮ ਅਤੇ ਅਰਜਨਟੀਨਾ ਵਰਗੀਆਂ ਮਜ਼ਬੂਤ ਟੀਮਾਂ ਦੀ ਚੁਣੌਤੀ ਹੋਵੇਗੀ। ਪਿਛਲੀ ਵਾਰ ਭਾਰਤ ਅੱਠਵੇਂ ਸਥਾਨ ’ਤੇ ਰਿਹਾ ਸੀ ਪਰ ਇਸ ਵਾਰ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗਾ। ਭਾਰਤ ਦਾ ਪਹਿਲਾ ਮੁਕਾਬਲਾ ਬੁੱਧਵਾਰ ਨੂੰ ਬੈਲਜੀਅਮ ਨਾਲ ਹੋਵੇਗਾ ਅਤੇ ਵੀਰਵਾਰ ਨੂੰ ਟੀਮ ਅਰਜਨਟੀਨਾ ਖ਼ਿਲਾਫ਼ ਭਿੜੇਗੀ। ਇਸੇ ਤਰ੍ਹਾਂ ਸ਼ਨਿਚਰਵਾਰ ਨੂੰ ਮੁੜ ਬੈਲਜੀਅਮ ਅਤੇ ਐਤਵਾਰ ਨੂੰ ਅਰਜਨਟੀਨਾ ਨਾਲ ਟੱਕਰ ਹੋਵੇਗੀ। ਭਾਰਤੀ ਟੀਮ ਵਿੱਚ ਤਜਰਬੇਕਾਰ ਤੇ ਉਭਰਦੇ ਖਿਡਾਰੀਆਂ ਦਾ ਵਧੀਆ ਸੁਮੇਲ ਦੇਖਣ ਨੂੰ ਮਿਲੇਗਾ।
Posted inOdisha
ਭਾਰਤ ਤੇ ਬੈਲਜੀਅਮ ਵਿਚਾਲੇ ਹਾਕੀ ਮੁਕਾਬਲਾ ਅੱਜ

