ਟੋਕੀਓ: ਜਪਾਨ ਦੀਆਂ ਅਚਾਨਕ ਹੋਈਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐੱਲ ਡੀ ਪੀ) ਦੀ ਫੈਸਲਾਕੁਨ ਜਿੱਤ ਤੋਂ ਬਾਅਦ ਅਮਰੀਕਾ ਨੇ ਮੁੱਖ ਏਸ਼ਿਆਈ ਸਹਿਯੋਗੀ ਨਾਲ ਆਰਥਿਕ ਅਤੇ ਸੁਰੱਖਿਆ ਸਹਿਯੋਗ ਵਧਾਉਣ ਦੇ ਸੰਕੇਤ ਦਿੱਤੇ ਹਨ। ‘ਦਿ ਜਪਾਨ ਟਾਈਮਜ਼’ ਦੀ ਖ਼ਬਰ ਅਨੁਸਾਰ, ਇਹ ਐਲਾਨ ਵਧ ਰਹੀ ਭੂ-ਸਿਆਸੀ ਅਨਿਸ਼ਚਤਤਾ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਗੱਠਜੋੜ ਨੂੰ ਮਜ਼ਬੂਤ ਕਰਨ ’ਤੇ ਨਵੇਂ ਸਿਰੇ ਤੋਂ ਦਿੱਤੇ ਜਾ ਰਹੇ ਜ਼ੋਰ ਦਰਮਿਆਨ ਆਇਆ ਹੈ। ਵਾਸ਼ਿੰਗਟਨ ਦਾ ਇਰਾਦਾ ਜਪਾਨੀ ਚੋਣਾਂ ਦੇ ਨਤੀਜਿਆਂ ਤੋਂ ਮਿਲੇ ਉਤਸ਼ਾਹ ਦਾ ਫਾਇਦਾ ਉਠਾਉਂਦੇ ਹੋਏ ਰਣਨੀਤਕ ਅਤੇ ਆਰਥਿਕ ਮੋਰਚਿਆਂ ’ਤੇ ਮਿਲ ਕੇ ਕੰਮ ਕਰਨ ਨੂੰ ਉਤਸ਼ਾਹਿਤ ਕਰਨਾ ਹੈ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਐੱਲ ਡੀ ਪੀ ਦੀ ਇਸ ਜਿੱਤ ਤੋਂ ਬਾਅਦ ਸਹਿਯੋਗ ਦਾ ਦਾਇਰਾ ਵਧਾਉਣ ਬਾਰੇ ਚਰਚਾਵਾਂ ਤੇਜ਼ ਹੋਣ ਦੀ ਉਮੀਦ ਹੈ।
Posted inJapan