ਫਿਲਮ ‘ਘੂਸਖੋਰ ਪੰਡਤ’ ਦਾ ਨਾਮ ਬਦਲਿਆ ਜਾਵੇਗਾ

ਫਿਲਮ ‘ਘੂਸਖੋਰ ਪੰਡਤ’ ਦਾ ਨਾਮ ਬਦਲਿਆ ਜਾਵੇਗਾ

ਨਵੀਂ ਦਿੱਲੀ: ਨੈੱਟਫਲਿਕਸ ਇੰਡੀਆ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਮਨੋਜ ਬਾਜਪਾਈ ਦੀ ਫਿਲਮ ‘ਘੂਸਖੋਰ ਪੰਡਤ’ ਦਾ ਨਾਮ ਬਦਲ ਦਿੱਤਾ ਜਾਵੇਗਾ। ਇਹ ਬਿਆਨ ਜਸਟਿਸ ਪੁਰੁਸ਼ੇਂਦਰ ਕੁਮਾਰ ਕੌਰਵ ਦੇ ਸਾਹਮਣੇ ਦਿੱਤਾ ਗਿਆ, ਜੋ ਕਿ ਫਿਲਮ ਦੇ ਟਾਈਟਲ ਨੂੰ ਅਪਮਾਨਜਨਕ ਅਤੇ ਮਾਣਹਾਨੀ ਵਾਲੀ ਕਰਾਰ ਦਿੰਦਿਆਂ ਇਸ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਹੇ ਸਨ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਫਿਲਮ ਦੇ ਨਿਰਮਾਤਾ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਇਹ ਸੁਚੇਤ ਫੈਸਲਾ ਲਿਆ ਹੈ। ਇਹ ਫਿਲਮ ਮਸ਼ਹੂਰ ਫਿਲਮ ਨਿਰਮਾਤਾ ਨੀਰਜ ਪਾਂਡੇ ਵੱਲੋਂ ਬਣਾਈ ਗਈ ਹੈ।

Share: