U-19 World Cup Final: ਭਾਰਤ ਨੇ 6ਵੀਂ ਵਾਰ ਜਿੱਤਿਆ ਅੰਡਰ-19 ਵਰਲਡ ਕੱਪ

U-19 World Cup Final: ਭਾਰਤ ਨੇ 6ਵੀਂ ਵਾਰ ਜਿੱਤਿਆ ਅੰਡਰ-19 ਵਰਲਡ ਕੱਪ

ਹਰਾਰੇ: ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਇਸ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 411 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

ਭਾਰਤ ਦੀ ਇਸ ਜਿੱਤ ਦਾ ਸਭ ਤੋਂ ਵੱਡਾ ਹੀਰੋ 14 ਸਾਲਾ ਵੈਭਵ ਸੂਰਿਆਵੰਸ਼ੀ ਰਿਹਾ, ਜਿਸ ਨੇ ਮਹਿਜ਼ 80 ਗੇਂਦਾਂ ਵਿੱਚ 175 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਵੈਭਵ ਨੇ ਆਪਣੀ ਪਾਰੀ ਵਿੱਚ 15 ਚੌਕੇ ਅਤੇ 15  ਛੱਕੇ ਜੜੇ, ਜਿਸ ਨਾਲ ਇੰਗਲੈਂਡ ਦੇ ਗੇਂਦਬਾਜ਼ ਬੇਵੱਸ ਨਜ਼ਰ ਆਏ।  412 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 40.2 ਓਵਰਾਂ ਵਿੱਚ 311 ਦੌੜਾਂ ’ਤੇ ਸਿਮਟ ਗਈ। ਹਾਲਾਂਕਿ ਇੰਗਲੈਂਡ ਦੇ ਕਾਲੇਬ ਫਾਕਨਰ ਨੇ 115 ਦੌੜਾਂ ਬਣਾ ਕੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਗੇਂਦਬਾਜ਼ਾਂ ਸਾਹਮਣੇ ਉਹ ਜ਼ਿਆਦਾ ਦੇਰ ਟਿਕ ਨਹੀਂ ਸਕੇ। ਭਾਰਤ ਵੱਲੋਂ ਆਰ.ਐੱਸ. ਅੰਬਰੀਸ਼ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੇ 2-2 ਵਿਕਟਾਂ ਝਟਕਾਈਆਂ। ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਇੱਕ ਵਾਰ ਫਿਰ ਵਿਸ਼ਵ ਕ੍ਰਿਕਟ ਵਿੱਚ ਆਪਣੀ ਸਰਦਾਰੀ ਸਾਬਤ ਕਰ ਦਿੱਤੀ ਹੈ।

ਭਾਰਤ ਅੰਡਰ-19 ਬਨਾਮ ਇੰਗਲੈਂਡ ਅੰਡਰ-19 ਵਿਸ਼ਵ ਕੱਪ 2026 ਫਾਈਨਲ ਪਲੇਇੰਗ 11

ਭਾਰਤ

ਐਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਆਰ ਐਸ ਅੰਬਰੀਸ਼, ਕਨਿਸ਼ਕ ਚੌਹਾਨ, ਦੇਵੇਂਦਰ ਪਟੇਲ, ਦੇਵੇਂਦਰ ਪਟੇਲ।

ਇੰਗਲੈਂਡ:

ਬੇਨ ਡਾਕਿੰਸ, ਜੋਸਫ ਮੂਰਸ, ਬੇਨ ਮੇਅਸ, ਥਾਮਸ ਰੀ (ਕਪਤਾਨ ਤੇ ਵਿਕਟਕੀਪਰ), ਕਾਲੇਬ ਫਾਲਕਨਰ, ਰਾਲਫੀ ਐਲਬਰਟ, ਫਰਹਾਨ ਅਹਿਮਦ, ਸੇਬੇਸਟੀਅਨ ਮੋਰਗਨ, ਜੇਮਸ ਮਿੰਟੋ, ਮੈਨੀ ਲੁਮਸਡੇਨ, ਐਲੇਕਸ ਗ੍ਰੀਨ।

Share: