Earthquake in Sikkim: ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਸ਼ੁੱਕਰਵਾਰ ਤੜਕੇ ਸਿੱਕਮ ਦੇ ਨਾਮਚੀ ਵਿੱਚ 4.0 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸਵੇਰੇ 3:11 ਵਜੇ ਧਰਤੀ ਦੀ ਸਤ੍ਵਾ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇੱਕ ‘X’ ਪੋਸਟ ਵਿੱਚ ਕਿਹਾ, ” ਸਿੱਕਮ ਦੇ ਨਾਮਚੀ ਵਿੱਚ 4.0 ਸ਼ਿੱਦਤ ਦਾ ਭੂਚਾਲ 5 ਕਿਲੋਮੀਟਰ ਡੂੰਘਾਈ ’ਤੇ ਦਰਜ ਕੀਤਾ ਗਿਆ ਹੈ।”
ਇਸ ਤੋਂ ਪਹਿਲਾਂ 4 ਫਰਵਰੀ ਨੂੰ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਅਨੁਸਾਰ ਮਿਆਂਮਾਰ, ਬੰਗਲਾਦੇਸ਼ ਅਤੇ ਤਿੱਬਤ ਸਮੇਤ ਗੁਆਂਢੀ ਦੇਸ਼ਾਂ ਵਿੱਚ ਭੂਚਾਲ ਦੀਆਂ ਖ਼ਬਰਾਂ ਤੋਂ ਬਾਅਦ ਕੋਲਕਾਤਾ ਦੇ ਕੁਝ ਹਿੱਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਚੀਜ਼ਾਂ ਹਿੱਲਣ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭੂਚਾਲ ਆਇਆ ਹੈ। ਮ੍ਰਿਤੁੰਜੇ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਚੀਜ਼ਾਂ ਨੂੰ ਹਿੱਲਦੇ ਦੇਖਿਆ, ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗਾ ਕਿ ਭੂਚਾਲ ਆ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਝਟਕੇ ਮਹਿਸੂਸ ਕੀਤੇ। ਬਾਅਦ ਵਿੱਚ ਸਾਨੂੰ ਮਹਿਸੂਸ ਹੋਇਆ ਕਿ ਲੈਂਪ ਅਤੇ ਕੁਰਸੀ ਆਪਣੀ ਜਗ੍ਹਾ ਤੋਂ ਹਿੱਲ ਗਏ ਸਨ, ਤਦ ਸਾਨੂੰ ਪਤਾ ਲੱਗਾ ਕਿ ਭੂਚਾਲ ਆਇਆ ਸੀ।”
ਇੱਕ ਹੋਰ ਸਥਾਨਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ’ਤੇ ਝਟਕਾ ਮਹਿਸੂਸ ਕੀਤਾ, “ਥੋੜ੍ਹੀ ਦੇਰ ਪਹਿਲਾਂ ਜਦੋਂ ਮੈਂ ਦੁਕਾਨ ਵਿੱਚ ਸੀ, ਮੈਨੂੰ ਅਚਾਨਕ ਝਟਕਾ ਮਹਿਸੂਸ ਹੋਇਆ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਭੂਚਾਲ ਆਇਆ ਸੀ।”
ਉਧਰ ਮਿਆਂਮਾਰ ਵਿੱਚ 4.9 ਸ਼ਿੱਦਤ ਦਾ ਭੂਚਾਲ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਸ਼ੁੱਕਰਵਾਰ ਨੂੰ ਮਿਆਂਮਾਰ ਵਿੱਚ 4.9 ਤੀਬਰਤਾ ਦਾ ਭੂਚਾਲ 96 ਕਿਲੋਮੀਟਰ ਦੀ ਡੂੰਘਾਈ ’ਤੇ ਦਰਜ ਕੀਤਾ ਗਿਆ ਆਇਆ।

