ਸੁਰੂਚੀ ਤੇ ਰਾਣਾ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਸੁਰੂਚੀ ਤੇ ਰਾਣਾ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਸੁਰੂਚੀ ਸਿੰਘ ਅਤੇ ਵਿਸ਼ਵ ਚੈਂਪੀਅਨ ਸਮਰਾਟ ਰਾਣਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਅੱਜ ਇੱਥੇ ਏਸ਼ੀਅਨ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

ਬੁੱਧਵਾਰ ਨੂੰ ਮਹਿਲਾ ਏਅਰ ਪਿਸਟਲ ਵਿੱਚ ਈਸ਼ਾ ਸਿੰਘ ਦੇ ਸੋਨ ਤਗ਼ਮੇ ਨਾਲ ਉਤਸ਼ਾਹਿਤ ਭਾਰਤ ਲਈ ਅੱਜ ਦਾ ਦਿਨ ਵੀ ਸਫਲ ਰਿਹਾ, ਹਾਲਾਂਕਿ ਸੀਨੀਅਰ ਵਰਗ ਵਿੱਚ ਸੋਨ ਤਗ਼ਮਾ ਉਨ੍ਹਾਂ ਦੇ ਹੱਥੋਂ ਖੁੰਝ ਗਿਆ। ਸੁਰੂਚੀ-ਰਾਣਾ ਦੀ ਜੋੜੀ ਨੇ 479.6 ਦਾ ਸਕੋਰ ਬਣਾਇਆ ਜੋ ਕਿ ਇੱਕ ਨਵਾਂ ਵਿਸ਼ਵ ਅਤੇ ਏਸ਼ਿਆਈ ਜੂਨੀਅਰ ਰਿਕਾਰਡ ਹੈ ਪਰ ਉਜ਼ਬੇਕਿਸਤਾਨ ਨੇ 481.3 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਜੋੜੀ ਨੇ ਸ਼ੁਰੂਆਤ ਬਹੁਤ ਤੇਜ਼ ਕੀਤੀ ਅਤੇ ਪਹਿਲੀ ਸੀਰੀਜ਼ ਵਿੱਚ 100.5 ਦਾ ਸਕੋਰ ਬਣਾ ਕੇ ਚਾਰ-ਟੀਮਾਂ ਵਾਲੇ ਫਾਈਨਲ ਵਿੱਚ ਲੀਡ ਬਣਾ ਲਈ ਪਰ ਉਜ਼ਬੈਕ ਜੋੜੀ ਨਿਗੀਨਾ ਸੈਦਕੁਲੋਵਾ ਅਤੇ ਮੁਹੰਮਦ ਕਮਾਲੋਵ ਨੇ ਤੀਜੀ ਸੀਰੀਜ਼ ਤੱਕ ਵਾਪਸੀ ਕੀਤੀ ਅਤੇ ‘ਇਲੀਮੀਨੇਸ਼ਨ’ ਪੜਾਅ ਤੱਕ ਆਪਣੀ ਬੜ੍ਹਤ ਬਰਕਰਾਰ ਰੱਖਦਿਆਂ ਸੋਨ ਤਗ਼ਮਾ ਆਪਣੇ ਨਾਮ ਕੀਤਾ।

Share: