ਜਗਰਾਉਂ: ਸਿੱਧਵਾਂ ਬੇਟ ਸੀ ਐੱਚ ਸੀ ਦੀ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਅਤੇ ਸੀਨੀਅਰ ਸਹਾਇਕ ਸਤਵਿੰਦਰ ਸਿੰਘ ਨੂੰ ਰਿਸ਼ਵਤ ਸਣੇ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਅੱਜ ਵਿਜੀਲੈਂਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਣੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਲੁਧਿਆਣਾ ਸੱਦ ਕੇ ਬਿਆਨ ਦਰਜ ਕੀਤੇ ਗਏ ਹਨ। ਸੂਤਰਾਂ ਅਨੁਸਾਰ ਆਉਂਦੇ ਦਿਨਾਂ ਵਿੱਚ ਸੀ ਐੱਚ ਸੀ ਵਿੱਚ ਤਾਇਨਾਤ ਹੋਰ ਮੁਲਾਜ਼ਮਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਸਪਤਾਲ ਵਿੱਚ ਅਕਾਊਂਟੈਂਟ ਜਨਰਲ (ਚੰਡੀਗੜ੍ਹ) ਪੰਜਾਬ ਦੀ ਆਡਿਟ ਟੀਮ (ਲੇਖਾ-ਜੋਖਾ) ਕਰਨ ਲਈ ਆਈ ਹੋਈ ਸੀ। ਹਸਪਤਾਲ ਦੇ ਕਿਸੇ ਮੁਲਾਜ਼ਮ ਨੇ ਵਿਜੀਲੈਂਸ ਨੂੰ ਦੱਸਿਆ ਕਿ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਮੁਲਾਜ਼ਮਾਂ ਤੋਂ ਆਡਿਟ ਦੇ ਨਾਮ ’ਤੇ ਪੈਸੇ ਮੰਗ ਰਹੀ ਹੈ। ਇਸ ਉਪਰੰਤ 30 ਜਨਵਰੀ ਨੂੰ ਵਿਜੀਲੈਂਸ ਨੇ ਦੋਵਾਂ ਨੂੰ ਕਾਬੂ ਕੀਤਾ ਸੀ।
Posted inLudhiana