Sensex jumps 3,656.74 points: ਭਾਰਤ-ਅਮਰੀਕਾ ਵਪਾਰ ਸਮਝੌਤੇ ਕਾਰਨ ਸ਼ੇਅਰ ਮਾਰਕੀਟ ’ਚ ਵੱਡੀ ਤੇਜ਼ੀ; ਸ਼ੁਰੂਆਤੀ ਰੁਝਾਨ ’ਚ ਸੈਂਸੈਕਸ 3600 ਅੰਕ ਚੜ੍ਹਿਆ

Sensex jumps 3,656.74 points: ਭਾਰਤ-ਅਮਰੀਕਾ ਵਪਾਰ ਸਮਝੌਤੇ ਕਾਰਨ ਸ਼ੇਅਰ ਮਾਰਕੀਟ ’ਚ ਵੱਡੀ ਤੇਜ਼ੀ; ਸ਼ੁਰੂਆਤੀ ਰੁਝਾਨ ’ਚ ਸੈਂਸੈਕਸ 3600 ਅੰਕ ਚੜ੍ਹਿਆ

ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਅੱਜ ਭਾਰਤੀ ਸ਼ੇਅਰ ਮਾਰਕੀਟ ਖੁੱਲ੍ਹਣ ’ਤੇ ਵੱਡੀ ਤੇਜ਼ੀ ਦਿਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 3,656.74 ਅੰਕਾਂ ਦੇ ਵਾਧੇ ਨਾਲ 85,323.20 ’ਤੇ ਖੁੱਲਿਆ ਜਦਕਿ ਨਿਫਟੀ 1,219.65 ਅੰਕਾਂ ਦੇ ਵਾਧੇ ਨਾਲ 26,308.05 ’ਤੇ ਪਹੁੰਚ ਗਿਆ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਤੇ ਭਾਰਤ ਵਪਾਰ ਸਮਝੌਤੇ ਲਈ ਸਹਿਮਤ ਹੋ ਗਏ ਹਨ। ਇਸ ਕਰਾਰ ਤਹਿਤ ਅਮਰੀਕਾ ਭਾਰਤ ਤੋਂ ਦਰਾਮਦ ਵਸਤਾਂ ’ਤੇ ਲੱਗਦੇ ਟੈਰਿਫ ਨੂੰ 25 ਫੀਸਦ ਤੋਂ ਘਟਾ ਕੇ 18 ਫੀਸਦ ਕਰੇਗਾ। ਟਰੰਪ ਦੇ ਬਿਆਨ ਤੋਂ ਬਾਅਦ ਭਾਰਤੀ ਬਾਜ਼ਾਰ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਤੇ ਹਾਂਪੱਖੀ ਰੁਝਾਨਾਂ ਕਾਰਨ ਭਾਰਤੀ ਮਾਰਕੀਟ ਦੇ ਜ਼ਿਆਦਾਤਰ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ।

ਆਟੋ ਤੇ ਆਈ ਟੀ ਦੇ ਸ਼ੇਅਰਾਂ ਵਿਚ ਤੇਜ਼ੀ

ਪਿਛਲੇ ਕੁਝ ਦਿਨਾਂ ਤੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਘਟਣ ਕਾਰਨ ਸ਼ੇਅਰ ਮਾਰਕੀਟ ਵਿਚ ਨਾਂਹਪੱਖੀ ਰੁਝਾਨ ਦੇਖਣ ਨੂੰ ਮਿਲਿਆ ਸੀ ਤੇ ਜ਼ਿਆਦਾਤਰ ਸ਼ੇਅਰ ਡਿੱਗ ਗਏ ਸਨ ਪਰ ਟਰੰਪ ਦੇ ਟੈਕਸ ਘਟਾਉਣ ਦੇ ਐਲਾਨ ਤੋਂ ਬਾਅਦ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਵੀ ਮਾਰਕੀਟ ਵਿਚ ਤੇਜ਼ੀ ਜਾਰੀ ਰਹੀ। ਇਹ ਤੇਜ਼ੀ ਭਾਵੇਂ ਸ਼ੁਰੂਆਤੀ ਦੌਰ ਜਿੰਨੀ ਨਹੀਂ ਰਹੀ ਪਰ ਸਵੇਰੇ 10.10 ’ਤੇ ਸੈਂਸੈਕਸ 2044 ਅੰਕ ਉਤੇ ਸੀ ਤੇ ਇਸ ਵਿਚ 2.50 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਜਦਕਿ ਨਿਫਟੀ 643 ਅੰਕ ਉਤੇ ਸੀ ਤੇ ਇਸ ਵਿਚ 2.57 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਰਿਅਲਟੀ, ਆਟੋ ਤੇ ਆਈਟੀ ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਖਰੀਦਦਾਰੀ ਹੋਈ। ਬਜਟ ਵਿਚ ਐਸਟੀਟੀ ਟੈਕਸ ਵਧਾਉਣ ਦੇ ਐਲਾਨ ਤੋਂ ਬਾਅਦ ਸੈਂਸੈਕਸ 1546 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੀ। ਇਸ ਤੋਂ ਅਗਲੇ ਦਿਨ ਸੈਂਸੈਕਸ 943 ਅੰਕ ਵਧ ਕੇ 81666 ’ਤੇ ਬੰਦ ਹੋਇਆ।

Share: