Dense Fog Shakes Tricity & Punjab: ਟਰਾਈਸਿਟੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ; ਦਿੱਲੀ ਵਿੱਚ ਕਈ ਉਡਾਣਾਂ ਲੇਟ

Dense Fog Shakes Tricity & Punjab: ਟਰਾਈਸਿਟੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ; ਦਿੱਲੀ ਵਿੱਚ ਕਈ ਉਡਾਣਾਂ ਲੇਟ

ਚੰਡੀਗੜ੍ਹ: ਟਰਾਈਸਿਟੀ ਦੇ ਕਈ ਇਲਾਕਿਆਂ ਵਿਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਪਈ। ਇਸ ਦੌਰਾਨ ਮੁਹਾਲੀ ਦੇ ਬਾਹਰਵਾਰ ਧੁੰਦ ਜ਼ਿਆਦਾ ਸੀ। ਇਸ ਤੋਂ ਬਾਅਦ ਸਵੇਰੇ ਦੇ ਸਾਢੇ ਸੱਤ ਵਜੇ ਵੀ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ’ਤੇ ਸੰਘਣੀ ਧੁੰਦ ਸੀ ਪਰ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਧੁੰਦ ਘਟ ਦਿਖਾਈ ਦਿੱਤੀ। ਇਸ ਦੌਰਾਨ ਨਵੀਂ ਦਿੱਲੀ ਵਿਚ ਅੱਜ ਤੜਕੇ ਕਈ ਉਡਾਣਾਂ ਲੇਟ ਹੋਈਆਂ। ਇਹ ਜਾਣਕਾਰੀ ਮਿਲੀ ਹੈ ਕਿ ਥਾਈ ਏਅਰਵੇਜ਼ ਦੀ ਅੱਜ ਤੜਕੇ ਸਾਢੇ ਤਿੰਨ ਵਜੇ ਨਵੀਂ ਦਿੱਲੀ ਤੋਂ ਥਾਈਲੈਂਡ ਜਾਣ ਵਾਲੀ ਉਡਾਣ ਲੇਟ ਹੋਈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਉਡਾਣਾਂ ਆਪਣੇ ਮਿੱਥੇ ਸਮੇਂ ਤੋਂ ਲੇਟ ਚੱਲੀਆਂ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪਈ ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਆਵਾਜਾਈ ਵਿਚ ਵਿਘਨ ਪਿਆ। ਚੰਡੀਗੜ੍ਹ ਵਿਚ ਸਵੇਰ ਦੇ ਪੌਣੇ ਨੌਂ ਵਜੇ ਤਾਪਮਾਨ 13 ਡਿਗਰੀ ਸੈਲਸੀਅਸ ਸੀ ਤੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅੱਜ ਅੰਸ਼ਿਕ ਬੱਦਲਵਾਈ ਰਹੇਗਾ ਤੇ ਦੁਪਹਿਰ ਤੋਂ ਬਾਅਦ ਮੌਸਮ ਸਾਫ ਰਹੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕਈ ਦਿਨਾਂ ਤੋਂ ਠੰਢ ਹੌਲੀ ਹੌਲੀ ਘੱਟ ਰਹੀ ਸੀ ਤੇ ਧੁੰਦ ਵੀ ਘੱਟ ਹੀ ਪੈ ਰਹੀ ਸੀ ਪਰ ਅੱਜ ਮੌਸਮ ਨੇ ਮੁੜ ਕਰਵਟ ਲੈ ਲਈ ਹੈ ਤੇ ਧੁੰਦ ਕਾਰਨ ਠੰਢ ਵੀ ਵਧ ਗਈ ਹੈ।

Share: