ਫ਼ੌਜ ਨੇ ਨੌਸ਼ਹਿਰਾ ’ਚ 62 ਫੁੱਟ ਉੱਚਾ ਤਿਰੰਗਾ ਲਹਿਰਾਇਆ

ਜੰਮੂ: ਭਾਰਤੀ ਫ਼ੌਜ ਨੇ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਇਤਿਹਾਸਕ ਉਸਮਾਨ ਯਾਦਗਾਰ ’ਤੇ 62 ਫੁੱਟ ਉੱਚਾ ਕੌਮੀ ਝੰਡਾ ਲਹਿਰਾਇਆ। ਇਹ ਸਮਾਗਮ ਆਗਾਮੀ ਨੌਸ਼ਹਿਰਾ ਦਿਵਸ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਰਵਾਇਆ ਗਿਆ। ਨੌਸ਼ਹਿਰਾ ਦਿਵਸ ਹਰ ਸਾਲ 6 ਫਰਵਰੀ ਨੂੰ 1947-48 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਭਾਰਤੀ ਫ਼ੌਜ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰੱਖਿਆ ਤਰਜਮਾਨ ਨੇ ਦੱਸਿਆ ਕਿ ਇਹ ਯਾਦਗਾਰ ਬ੍ਰਿਗੇਡੀਅਰ ਮੁਹੰਮਦ ਉਸਮਾਨ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ‘ਨੌਸ਼ਹਿਰੇ ਦਾ ਸ਼ੇਰ’ ਕਿਹਾ ਜਾਂਦਾ ਹੈ ਅਤੇ ਉਹ ਇਸ ਜੰਗ ਵਿੱਚ ਸ਼ਹੀਦ ਹੋਏ ਸਨ। ਨੌਸ਼ਹਿਰਾ ਬ੍ਰਿਗੇਡ ਦੇ ਕਮਾਂਡਰ ਨੇ ਸਥਾਨਕ ਲੋਕਾਂ ਅਤੇ ਨੌਜਵਾਨਾਂ ਦੀ ਮੌਜੂਦਗੀ ਵਿੱਚ ਤਿਰੰਗਾ ਲਹਿਰਾਇਆ। ਬੁਲਾਰੇ ਨੇ ਕਿਹਾ ਕਿ ਇਹ ਸਮਾਗਮ ਫੌਜ ਅਤੇ ਸਥਾਨਕ ਲੋਕਾਂ ਵਿਚਾਲੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ।

Share: