ਬੈਡਮਿੰਟਨ: ਦੇਵਿਕਾ ਸਿਹਾਗ ਨੇ ਇਤਿਹਾਸ ਰਚਿਆ

ਬੈਡਮਿੰਟਨ: ਦੇਵਿਕਾ ਸਿਹਾਗ ਨੇ ਇਤਿਹਾਸ ਰਚਿਆ

ਬੈਂਕਾਕ: ਭਾਰਤੀ ਖਿਡਾਰਨ ਦੇਵਿਕਾ ਸਿਹਾਗ ਨੇ ਇੱਥੇ 2,50,000 ਡਾਲਰ ਇਨਾਮੀ ਥਾਈਲੈਂਡ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਮਲੇਸ਼ੀਆ ਦੀ ਗੋਹ ਜਿਨ ਵੇਈ ਦੇ ਮੁਕਾਬਲੇ ਵਿਚਕਾਰੋਂ ਹਟਣ ਮਗਰੋਂ ਆਪਣਾ ਪਹਿਲਾ ਬੀ ਡਬਲਿਊ ਐੱਫ ਸੁਪਰ 300 ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਹਰਿਆਣਾ ਦੀ ਰਹਿਣ ਵਾਲੀ 20 ਸਾਲਾ ਖਿਡਾਰਨ ਦੇਵਿਕਾ ਉਸ ਸਮੇਂ 21-8, 6-3 ਨਾਲ ਅੱਗੇ ਚੱਲ ਰਹੀ ਸੀ, ਜਦੋਂ ਦੋ ਵਾਰ ਦੀ ਵਿਸ਼ਵ ਜੂਨੀਅਰ ਚੈਂਪੀਅਨ ਗੋਹ ਨੇ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਮੁਕਾਬਲੇ ਵਿੱਚੋਂ ਹਟਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਭਾਰਤੀ ਖਿਡਾਰਨ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਣ ਵਿੱਚ ਸਫਲ ਰਹੀ। ਵਿਸ਼ਵ ਦਰਜਾਬੰਦੀ ਵਿੱਚ 63ਵੇਂ ਸਥਾਨ ’ਤੇ ਕਾਬਜ਼ ਦੇਵਿਕਾ ਬੰਗਲੂਰੂ ਦੇ ਪਾਦੂਕੋਣ-ਦ੍ਰਾਵਿੜ ਸੈਂਟਰ ਫਾਰ ਸਪੋਰਟਸ ਐਕਸੀਲੈਂਸ ਵਿੱਚ ਕੋਚ ਉਮੇਂਦਰ ਰਾਣਾ ਦੇ ਮਾਰਗਦਰਸ਼ਨ ਵਿੱਚ ਸਿਖਲਾਈ ਲੈ ਰਹੀ ਹੈ।

Share: