husband of P T Usha dies: ਪੀ ਟੀ ਊਸ਼ਾ ਦੇ ਪਤੀ ਸ੍ਰੀਨਿਵਾਸਨ ਦਾ ਦੇਹਾਂਤ

husband of P T Usha dies: ਪੀ ਟੀ ਊਸ਼ਾ ਦੇ ਪਤੀ ਸ੍ਰੀਨਿਵਾਸਨ ਦਾ ਦੇਹਾਂਤ

ਕੋਝੀਕੋਡ (ਕੇਰਲ): ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀਟੀ ਊਸ਼ਾ ਦੇ ਪਤੀ ਵੀ ਸ੍ਰੀਨਿਵਾਸਨ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਨੇ ਦਿੰਦਿਆਂ ਦੱਸਿਆ ਕਿ ਉਹ 67 ਸਾਲ ਦੇ ਸਨ। ਸ੍ਰੀਨਿਵਾਸਨ ਅੱਜ ਸਵੇਰੇ ਆਪਣੇ ਘਰ ਵਿਚ ਡਿੱਗ ਗਏ ਸਨ ਤੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ ਟੀ ਊਸ਼ਾ ਨਾਲ ਗੱਲਬਾਤ ਕਰ ਕੇ ਦੁੱਖ ਪ੍ਰਗਟਾਇਆ। ਸ੍ਰੀਨਿਵਾਸਨ ਸਾਬਕਾ ਕੇਂਦਰੀ ਮੁਲਾਜ਼ਮ ਸਨ ਤੇ ਉਹ ਪੀ ਟੀ ਊਸ਼ਾ ਦੇ ਸ਼ਾਨਦਾਰ ਖੇਡ ਅਤੇ ਰਾਜਨੀਤਕ ਕਰੀਅਰ ਦੌਰਾਨ ਉਨ੍ਹਾਂ ਨਾਲ ਡਟੇ ਰਹੇ।

Share: