Plane crashes in Colombia: ਕੋਲੰਬੀਆ ਵਿਚ ਜਹਾਜ਼ ਹਾਦਸਾਗ੍ਰਸਤ; 15 ਹਲਾਕ

Plane crashes in Colombia: ਕੋਲੰਬੀਆ ਵਿਚ ਜਹਾਜ਼ ਹਾਦਸਾਗ੍ਰਸਤ; 15 ਹਲਾਕ

ਬਗੋਟਾ: ਉੱਤਰ-ਪੂਰਬੀ ਕੋਲੰਬੀਆ ਦੇ ਨੋਰਟ ਡੀ ਸੈਂਟੇਂਡਰ ਸੂਬੇ ਦੇ ਦਿਹਾਤੀ ਖੇਤਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਸਵਾਰ ਸਾਰੇ 15 ਲੋਕਾਂ ਦੀ ਮੌਤ ਹੋ ਗਈ।  ਉਡਾਣ ਚਲਾਉਣ ਵਾਲੀ ਸਰਕਾਰੀ ਮਾਲਕੀ ਵਾਲੀ ਏਅਰਲਾਈਨ ਸਤੇਨਾ ਨੇ ਕਿਹਾ ਕਿ ਕੁਰਾਸਿਕਾ ਭਾਈਚਾਰੇ ਵਲੋਂ ਅਧਿਕਾਰੀਆਂ ਨੂੰ ਜਹਾਜ਼ ਦੇ ਡਿੱਗਣ ਬਾਰੇ ਸੂਚਿਤ ਕੀਤਾ ਗਿਆ। ਜਦੋਂ ਬਚਾਅ ਟੀਮ ਨੇ ਘਟਨਾ ਸਥਾਨਾ ਦਾ ਦੌਰਾ ਕੀਤਾ ਤਾਂ ਇਸ ਜਹਾਜ਼ ਵਿਚ ਸਵਾਰ ਸਾਰੇ ਜਣਿਆਂ ਦੀ ਮੌਤ ਹੋਣ ਦਾ ਪਤਾ ਲੱਗਿਆ। ਇਸ ਜਹਾਜ਼ ਦਾ ਰਜਿਸਟ੍ਰੇਸ਼ਨ ਨੰਬਰ HK4709 ਹੈ ਤੇ ਇਸ ਨੇ ਕੁਕੁਟਾ ਦੇ ਹਵਾਈ ਅੱਡੇ ਤੋਂ ਪਹਾੜਾਂ ਨਾਲ ਘਿਰੀ ਨਗਰਪਾਲਿਕਾ ਓਕਾਨਾ ਲਈ ਉਡਾਣ ਭਰੀ ਸੀ ਏਅਰਲਾਈਨ ਨੇ ਕਿਹਾ ਕਿ ਛੋਟੇ ਜਹਾਜ਼ ਵਿੱਚ ਦੋ ਚਾਲਕ ਦਲ ਦੇ ਮੈਂਬਰ ਅਤੇ 13 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਡਾਇਓਜੀਨਸ ਕੁਇੰਟੇਰੋ ਵੀ ਸ਼ਾਮਲ ਸੀ, ਜੋ ਆਪਣੇ ਖੇਤਰ ਵਿੱਚ ਹਥਿਆਰਬੰਦ ਸੰਘਰਸ਼ ਦੇ ਪੀੜਤਾਂ ਦੀ ਨੁਮਾਇੰਦਗੀ ਕਰਦਾ ਹੈ।

Share: