India-EU trade deal: ਵਪਾਰ ਸਮਝੌਤੇ ਵਿੱਚ ਭਾਰਤ ਸਿਖਰ ‘ਤੇ ਰਿਹਾ: ਟਰੰਪ ਪ੍ਰਸ਼ਾਸਨ

India-EU trade deal: ਵਪਾਰ ਸਮਝੌਤੇ ਵਿੱਚ ਭਾਰਤ ਸਿਖਰ ‘ਤੇ ਰਿਹਾ: ਟਰੰਪ ਪ੍ਰਸ਼ਾਸਨ

ਨਿਊਯਾਰਕ: ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਯੂਰਪੀ ਸੰਘ (EU) ਨਾਲ ਹੋਏ ਵਪਾਰਕ ਸਮਝੌਤੇ ‘ਤੇ ਟਰੰਪ ਪ੍ਰਸ਼ਾਸਨ ਦੀ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਇਸ ਸਮਝੌਤੇ ਵਿੱਚ ਸਿਖਰ ’ਤੇ ਰਿਹਾ ਹੈ ਅਤੇ ਇਸ ਨਾਲ ਭਾਰਤ ਦੇ ਬਹੁਤ ਵਧੀਆ ਦਿਨ ਆਉਣ ਵਾਲੇ ਹਨ। ਗ੍ਰੀਰ ਮੰਗਲਵਾਰ ਨੂੰ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਹੋਏ ਇਸ ਮੁਕਤ ਵਪਾਰ ਸਮਝੌਤੇ,ਜਿਸ ਨੂੰ ‘ਸਾਰੇ ਸਮਝੌਤਿਆਂ ਦੀ ਮਾਂ’ ਕਿਹਾ ਜਾ ਰਿਹਾ ਹੈ,ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।

ਫੌਕਸ ਬਿਜ਼ਨਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ,“ਮੈਂ ਹੁਣ ਤੱਕ ਸਮਝੌਤੇ ਦੇ ਕੁਝ ਵੇਰਵਿਆਂ ਨੂੰ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਸਪੱਸ਼ਟ ਤੌਰ ‘ਤੇ ਭਾਰਤ ਇਸ ਵਿੱਚ ਸਿਖਰ ‘ਤੇ ਆਇਆ ਹੈ। ਉਨ੍ਹਾਂ ਨੂੰ ਯੂਰਪ ਵਿੱਚ ਵਧੇਰੇ ਮਾਰਕੀਟ ਪਹੁੰਚ ਮਿਲੀ ਹੈ।” ਗ੍ਰੀਰ ਨੇ ਅੱਗੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ ਨੂੰ ਕੁਝ ਵਾਧੂ ਇਮੀਗ੍ਰੇਸ਼ਨ ਅਧਿਕਾਰ ਵੀ ਮਿਲੇ ਹਨ ਅਤੇ ਯੂਰਪੀ ਸੰਘ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਭਾਰਤੀ ਕਾਮਿਆਂ ਦੀ ਯੂਰਪ ਵਿੱਚ ਗਤੀਸ਼ੀਲਤਾ (mobility) ਬਾਰੇ ਗੱਲ ਕੀਤੀ ਹੈ,ਜਿਸ ਨਾਲ ਘੱਟ ਲਾਗਤ ਵਾਲੀ ਲੇਬਰ ਵਾਲੇ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ। ਰੂਸੀ ਤੇਲ ਦੀ ਖਰੀਦ ‘ਤੇ ਭਾਰਤ ‘ਤੇ ਲਗਾਏ ਗਏ 25 ਫੀਸਦੀ ਟੈਰਿਫ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਦਿੱਲੀ ਅਜੇ ਵੀ ਉਹ ਲੈਵੀ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਚੰਗੇ ਕਾਰਜਕਾਰੀ ਸਬੰਧ ਹਨ,ਪਰ ਰੂਸੀ ਤੇਲ ‘ਤੇ ਮਿਲਣ ਵਾਲੀ ਛੋਟ ਕਾਰਨ ਭਾਰਤ ਨੂੰ ਇਸ ਮੁੱਦੇ ‘ਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ।

Share: