ਚਾਂਦੀ ਚਮਕੀ: ਵਾਅਦਾ ਕਾਰੋਬਾਰ ’ਚ ਸਫ਼ੇਦ ਧਾਤ ਦਾ ਭਾਅ 3 ਲੱਖ ਪ੍ਰਤੀ ਕਿਲੋ ਨੂੰ ਟੱਪਿਆ

ਚਾਂਦੀ ਚਮਕੀ: ਵਾਅਦਾ ਕਾਰੋਬਾਰ ’ਚ ਸਫ਼ੇਦ ਧਾਤ ਦਾ ਭਾਅ 3 ਲੱਖ ਪ੍ਰਤੀ ਕਿਲੋ ਨੂੰ ਟੱਪਿਆ

ਨਵੀਂ ਦਿੱਲੀ: ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਸਕਾਰਾਤਮਕ ਆਲਮੀ ਰੁਝਾਨਾਂ ਕਰਕੇ ਵਾਅਦਾ ਕਾਰੋਬਾਰ ਵਿਚ ਸੋਮਵਾਰ ਨੂੰ ਚਾਂਦੀ ਦੀ ਕੀਮਤ ’ਚ ਵੱਡਾ ਉਛਾਲ ਆਇਆ ਤੇ ਇਹ ਪਹਿਲੀ ਵਾਰ ਤਿੰਨ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈ। ਮਲਟੀ ਕਮੋਡਿਟੀ ਐਕਸਚੇਂਜ (MCAX) ਉੱਤੇ ਸਪਲਾਈ ਵਾਲੇ ਚਾਂਦੀ ਦੇ ਕਰਾਰਾਂ ਦਾ ਵਾਅਦਾ ਭਾਅ 13,553 ਰੁਪਏ ਜਾਂ 4.71 ਫੀਸਦ ਦੀ ਵੱਡੀ ਤੇਜ਼ੀ ਨਾਲ 3,01,315 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਕੌਮਾਂਤਰੀ ਬਾਜ਼ਾਰ ਵਿਚ ਮਾਰਚ ਵਿਚ ਸਪਲਾਈ ਵਾਲੇ ਚਾਂਦੀ ਦੇ ਵਾਅਦਾ ਕਰਾਰ ਦੀ ਕੀਮਤ 5.81 ਅਮਰੀਕੀ ਡਾਲਰ ਜਾਂ 6.56 ਫੀਸਦ ਦੇ ਵਾਧੇ ਨਾਲ 94.35 ਅਮਰੀਕੀ ਡਾਲਰ ਪ੍ਰਤੀ ਔਂਸ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਮਾਹਿਰਾਂ ਦਾ ਕਹਿਣਾ ਹੈ ਸਨਅਤੀ ਮੰਗ ਵਿਚ ਤੇਜ਼ੀ ਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਨਾਲ ਚਾਂਦੀ ਹੋਰ ਮਜ਼ਬੂਤ ਹੋਈ, ਜੋ ਹਾਲੀਆ ਸੈਸ਼ਨਾਂ ਵਿਚ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ।

Share: