ਦਿੱਲੀ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਪੱਧਰ ’ਤੇ ਪਹੁੰਚੀ

ਦਿੱਲੀ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਪੱਧਰ ’ਤੇ ਪਹੁੰਚੀ

ਨਵੀਂ ਦਿੱਲੀ: ਕੌਮੀ ਰਾਜ਼ਧਾਨੀ ਦਿੱਲੀ ਸੋਮਵਾਰ ਸਵੇਰ ਤੋਂ ਹੀ ਧੁੰਦ ਦੀ ਚਾਦਰ ਹੇਠ ਢਕੀ ਹੋਈ ਸੀ ਅਤੇ ਸਮੀਰ ਐਪ ਅਨੁਸਾਰ ਸ਼ਹਿਰ ਦੀ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) 417 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਸ਼ਹਿਰ ਦੇ 25 ਸਟੇਸ਼ਨਾਂ ‘ਤੇ ਹਵਾ ਦੀ ਗੁਣਵੱਤਾ ‘ਗੰਭੀਰ’ ਪਾਈ ਗਈ, ਜਦੋਂ ਕਿ 14 ਸਟੇਸ਼ਨਾਂ ‘ਤੇ ਇਹ ‘ਬਹੁਤ ਮਾੜੀ’ ਰਹੀ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ ਸਮੀਰ ਐਪ ਅਨੁਸਾਰ, ਰਿਪੋਰਟ ਲਿਖੇ ਜਾਣ ਤੱਕ ਇੱਕ ਸਟੇਸ਼ਨ ਦਾ ਡਾਟਾ ਉਪਲਬਧ ਨਹੀਂ ਸੀ, ਜਦਕਿ ਵਜ਼ੀਰਪੁਰ 474 AQI ਦੇ ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਸੀ ਪੀ ਸੀ ਬੀ ਮੁਤਾਬਕ 0-50 AQI ਨੂੰ ‘ਚੰਗਾ’, 51-100 ਨੂੰ ‘ਸੰਤੋਸ਼ਜਨਕ’, 101-200 ਨੂੰ ‘ਦਰਮਿਆਨਾ’, 201-300 ਨੂੰ ‘ਮਾੜਾ’, 301-400 ਨੂੰ ‘ਬਹੁਤ ਮਾੜਾ’ ਅਤੇ 401-500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ (AQEWS) ਅਨੁਸਾਰ ਅਗਲੇ ਦੋ ਦਿਨਾਂ ਤੱਕ ਦਿੱਲੀ ਦੀ ਹਵਾ ‘ਗੰਭੀਰ’ ਤੋਂ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ ਅਤੇ ਅਗਲੇ ਛੇ ਦਿਨਾਂ ਲਈ ਵੀ ਅਜਿਹਾ ਹੀ ਅਨੁਮਾਨ ਹੈ, ਜਿਸ ਦੌਰਾਨ ਵੱਧ ਤੋਂ ਵੱਧ ਤਾਪਮਾਨ 23-25 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6-8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।

Share: