ਨਿਊਜ਼ੀਲੈਂਡ ਖਿਲਾਫ਼ ਟੀ20 ਲੜੀ: ਵਾਸ਼ਿੰਗਟਨ ਬਾਹਰ, ਬਿਸ਼ਨੋਈ ਤੇ ਅੱਈਅਰ ਅੰਦਰ

ਨਿਊਜ਼ੀਲੈਂਡ ਖਿਲਾਫ਼ ਟੀ20 ਲੜੀ: ਵਾਸ਼ਿੰਗਟਨ ਬਾਹਰ, ਬਿਸ਼ਨੋਈ ਤੇ ਅੱਈਅਰ ਅੰਦਰ

ਨਵੀਂ ਦਿੱਲੀ: ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ਼ ਪੰਜ ਟੀ20 ਮੈਚਾਂ ਦੀ ਲੜੀ ਲਈ ਭਾਰਤੀ ਟੀਮ ਵਿੱਚ ਜ਼ਖ਼ਮੀ ਹਰਫਨਮੌਲਾ ਖਿਡਾਰੀ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਟੀ20 ਲੜੀ ਦਾ ਪਹਿਲਾ ਮੈਚ 21 ਜਨਵਰੀ ਨੂੰ ਨਾਗਪੁਰ ਵਿੱਚ ਖੇਡਿਆ ਜਾਣਾ ਹੈ। ਤਿਲਕ ਵਰਮਾ ਦੇ ਖਿਚਾਅ ਦੀ ਸਮੱਸਿਆ ਕਰਕੇ ਟੀਮ ’ਚੋਂ ਬਾਹਰ ਹੋਣ ਤੋਂ ਬਾਅਦ ਤਜਰਬੇਕਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਵੀ ਕੀਵੀਆਂ ਵਿਰੁੱਧ ਪਹਿਲੇ ਤਿੰਨ ਟੀ-20 ਮੈਚਾਂ ਲਈ ਟੀਮ ਵਿਚ ਥਾਂ ਦਿੱਤੀ ਗਈ ਹੈ। ਬਿਸ਼ਨੋਈ ਨੇ 42 ਟੀ-20 ਮੈਚਾਂ ਵਿੱਚ 61 ਵਿਕਟਾਂ ਲਈਆਂ ਹਨ, ਅਤੇ ਜਿਨ੍ਹਾਂ ਵਿੱਚੋਂ ਆਖਰੀ ਵਿਕਟ ਫਰਵਰੀ 2025 ਵਿੱਚ ਇੰਗਲੈਂਡ ਖ਼ਿਲਾਫ਼ ਲਈ ਸੀ।

ਨਿਊਜ਼ੀਲੈਂਡ ਖਿਲਾਫ਼ ਟੀ20 ਲੜੀ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ:

ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ (ਪਹਿਲੇ ਤਿੰਨ ਟੀ-20), ਹਾਰਦਿਕ ਪੰਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ (ਉਪ ਕਪਤਾਨ), ਰਿੰਕੂ ਸਿੰਘ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਇਸ਼ਾਨ ਕਿਸ਼ਨ(ਵਿਕਟ ਕੀਪਰ) ਤੇ ਰਵੀ ਬਿਸ਼ਨੋਈ।

Share: