Weather update: ਚੰਡੀਗੜ੍ਹ ਤੇ ਮੁਹਾਲੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ

Weather update: ਚੰਡੀਗੜ੍ਹ ਤੇ ਮੁਹਾਲੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ

ਚੰਡੀਗੜ੍ਹ: ਟਰਾਈਸਿਟੀ ਵਿਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਪਈ। ਸਵੇਰ ਸਾਢੇ ਅੱਠ ਵਜੇ ਬਹੁਤ ਸੰਘਣੀ ਧੁੰਦ ਸੀ ਤੇ ਦਿਸਣ ਹੱਦ 50 ਮੀਟਰ ਹੀ ਸੀ। ਸਵੇਰ ਦੇ ਸਾਢੇ ਨੌਂ ਵਜੇ ਦਿਸਣ ਦੀ ਹੱਦ ਪੰਜਾਹ ਤੋਂ ਸੌ ਮੀਟਰ ਰਹੀ। ਇਸ ਦੌਰਾਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਦੇ ਸਾਢੇ ਦਸ ਵਜੇ ਤਕ ਚੰਡੀਗੜ੍ਹ ਵਿਚ ਧੁੰਦ ਘੱਟ ਗਈ ਤੇ ਕਈ ਥਾਈ ਧੁੱਪ ਨਿਕਲ ਆਈ। ਸਵੇਰ ਦੇ ਸਾਢੇ ਦਸ ਵਜੇ ਮੁਹਾਲੀ ਤੇ ਚੰਡੀਗੜ੍ਹ ਦਾ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਵੀਰਵਾਰ ਨੂੰ ਅਗਲੇ ਦੋ ਦਿਨ ਸੰਘਣੀ ਧੁੰਦ ਤੇ ਠੰਢ ਵਧਣ ਦਾ ਓਰੈਂਜ ਅਲਰਟ ਜਾਰੀ ਕੀਤਾ ਸੀ।

ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਸਮਾਂ ਵੀ ਬਦਲ ਦਿੱਤਾ ਗਿਆ ਹੈ ਤੇ ਅੱਜ ਸੂਬੇ ਦੇ ਸਾਰੇ ਸਕੂਲ ਦਸ ਵਜੇ ਖੁੱਲ੍ਹੇ। ਇਸ ਦੌਰਾਨ ਪ੍ਰਾਇਮਰੀ ਵਿੰਗ ਦੇ ਸਕੂਲਾਂ ਦਾ ਬੰਦ ਹੋਣ ਦਾ ਸਮਾਂ ਦੁਪਹਿਰ ਤਿੰਨ ਵਜੇ ਰਹੇਗਾ ਜਦਕਿ ਪੰਜਵੀਂ ਤੋਂ ਉਤੇ ਦੀਆਂ ਜਮਾਤਾਂ ਲਈ ਦੁਪਹਿਰ ਦੀ ਛੁੱਟੀ 3:20 ’ਤੇ ਹੋਵੇਗੀ। ਸਿਹਤ ਵਿਭਾਗ ਨੇ ਇਸ ਮੌਸਮ ਦੌਰਾਨ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਖਿਆਲ ਰੱਖਣ ਲਈ ਕਿਹਾ ਹੈ। ਸਿਹਤ ਵਿਭਾਗ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਵੱਡੀ ਉਮਰ ਦੇ ਲੋਕ ਸਵੇਰ ਵੇਲੇ ਪਾਰਕਾਂ ਵਿਚ ਸੈਰ ਕਰਨ ਤੋਂ ਗੁਰੇਜ਼ ਕਰਨ ਤੇ ਸੈਰ ਕਰਨ ਵੇਲੇ ਮਾਸਕ ਦੀ ਵਰਤੋਂ ਜ਼ਰੂਰ ਕਰਨ।

Share: