ਕੜਾਕੇ ਦੀ ਠੰਢ ‘ਚ ਵੀ ਆਸਥਾ ਬਰਕਰਾਰ, ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਰਹੀ ਸੰਗਤ

ਕੜਾਕੇ ਦੀ ਠੰਢ ‘ਚ ਵੀ ਆਸਥਾ ਬਰਕਰਾਰ, ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਰਹੀ ਸੰਗਤ

ਸ੍ਰੀ ਮੁਕਤਸਰ ਸਾਹਿਬ: ਮਾਘੀ ਦਾ ਦਿਨ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਸੰਗਰਾਂਦ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਘਰਾਂ ‘ਚ ਨਤਮਸਤਕ ਹੁੰਦੀ ਹੈ ਤੇ ਇਸ਼ਨਾਨ ਕਰਦੀ ਹੈ। ਇਸੇ ਤਹਿਤ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕੜਾਕੇ ਦੀ ਠੰਢ ਅਤੇ ਭਾਰੀ ਧੁੰਦ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵਿਖੇ ਸੰਗਤ ਦੀ ਆਮਦ ਦੇਖੀ ਜਾ ਰਹੀ ਹੈ। ਸੰਗਤ ਨੇ ਸਰੋਵਰ ਦੇ ਠੰਢੇ ਜਲ ਵਿੱਚ ‘ਵਾਹਿਗੁਰੂ ਵਾਹਿਗੁਰੂ’ ਦਾ ਜਾਪ ਕਰਦਿਆਂ ਇਸ਼ਨਾਨ ਕੀਤਾ। ਅੱਜ ਦੇ ਦਿਨ ਸੰਗਤ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰ ਰਹੀ ਹੈ। ਸੰਗਤ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਰਿਕਰਮਾ ਵਿੱਚ ਮੈਟ ਵਿਛਾਏ ਗਏ ਹਨ, ਸਾਈਨ ਬੋਰਡ ਲਗਾਏ ਗਏ ਹਨ ਅਤੇ ਮਾਰਗਦਰਸ਼ਨ ਲਈ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਇਸ ਵਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆਂ ਕਾਨਫਰੰਸਾਂ ਹੋਣ ਕਾਰਨ ਵੱਡੀ ਗਿਣਤੀ ਵਿੱਚ ਮੰਤਰੀ ਅਤੇ ਸਿਆਸੀ ਆਗੂ ਸ੍ਰੀ ਮੁਕਤਸਰ ਸਾਹਿਬ ਪਹੁੰਚ ਰਹੇ ਹਨ। ਇਸ ਦੇ ਚੱਲਦਿਆਂ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕੀਤੇ ਗਏ ਹਨ ਅਤੇ ਕਈ ਥਾਵਾਂ ’ਤੇ ਪੁਲੀਸ ਵੱਲੋਂ ਆਵਾਜਾਈ ਲਈ ਰਾਹ ਡਾਈਵਰਟ ਕੀਤੇ ਗਏ ਹਨ।ਸੰਗਤਾਂ ਲਈ ਵੱਡੀ ਗਿਣਤੀ ਵਿੱਚ ਲੰਗਰ ਲਗਾਏ ਗਏ ਹਨ। ਇਸ ਦੇ ਨਾਲ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਿਤਾਬਾਂ ਦਾ ਲੰਗਰ ਵੀ ਲਾਇਆ ਗਿਆ ਹੈ, ਜਿਸ ਦੀ ਗੁਰੂ ਘਰ ਆਉਣ ਵਾਲੀ ਸੰਗਤ ਵੱਲੋਂ ਖੂਬ ਸ਼ਲਾਘਾ ਕੀਤੀ ਗਈ।

Share: