ਡੇਵਿਸ ਕੱਪ: ਨੀਦਰਲੈਂਡ ਟੀਮ ’ਚੋਂ ਗ੍ਰੀਕਸਪੂਰ ਤੇ ਜ਼ੈਂਟਸਕਲਪ ਬਾਹਰ

ਡੇਵਿਸ ਕੱਪ: ਨੀਦਰਲੈਂਡ ਟੀਮ ’ਚੋਂ ਗ੍ਰੀਕਸਪੂਰ ਤੇ ਜ਼ੈਂਟਸਕਲਪ ਬਾਹਰ

ਨਵੀਂ ਦਿੱਲੀ: ਨੀਦਰਲੈਂਡ ਨੇ 7-8 ਫਰਵਰੀ ਨੂੰ ਬੰਗਲੂਰੂ ਵਿੱਚ ਹੋਣ ਵਾਲੇ ਡੇਵਿਸ ਕੱਪ ਦੇ ਕੁਆਲੀਫਾਈ ਮੁਕਾਬਲੇ ਲਈ ਭਾਰਤ ਵਿਰੁੱਧ ਆਪਣੀ ਚਾਰ ਮੈਂਬਰੀ ਟੀਮ ਵਿੱਚੋਂ ਚੋਟੀ ਦੇ ਸਿੰਗਲਜ਼ ਖਿਡਾਰੀ ਟੈਲਨ ਗ੍ਰੀਕਸਪੂਰ ਅਤੇ ਬੋਟਿਕ ਵੈਨ ਡੇ ਜ਼ੈਂਟਸਕਲਪ ਨੂੰ ਬਾਹਰ ਰੱਖਿਆ ਹੈ। ਰਾਇਲ ਡੱਚ ਲਾਅਨ ਟੈਨਿਸ ਐਸੋਸੀਏਸ਼ਨ ਦੀ ਟੀਮ ਵਿੱਚ ਵਿਸ਼ਵ ਰੈਂਕਿੰਗ ਵਿੱਚ 25ਵੇਂ ਸਥਾਨ ’ਤੇ ਕਾਬਜ਼ ਖਿਡਾਰੀ ਗ੍ਰੀਕਸਪੂਰ ਤੇ 75ਵੀਂ ਰੈਂਕਿੰਗ ਦੇ ਵੈਨ ਡੇ ਜ਼ੈਂਟਸਕਲਪ ਦੇ ਨਾਂ ਸ਼ਾਮਲ ਨਹੀਂ ਕੀਤੇ ਗਏ। ਸਿੰਗਲਜ਼ ’ਚ ਨੀਦਰਲੈਂਡ ਦੀ ਅਗਵਾਈ ਹੁਣ 71ਵੇਂ ਰੈਂਕ ਵਾਲੇ ਜੈਸਪਰ ਡੀ ਜੋਂਗ ਅਤੇ 158ਵੇਂ ਰੈਂਕ ਵਾਲੇ ਗਾਈ ਡੇਨ ਓਡੇਨ ਕਰਨਗੇ।

Share: